:

ਬਰਨਾਲਾ – ਕਸਾਈ ਤੇ ਗਊਆਂ ਵੱਡਣ ਦਾ ਦੋਸ਼, ਮਾਹੌਲ ਤਨਾਓ ਪੂਰਨ, ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਕਸਾਈ ਹੋਇਆ ਫਰਾਰ


ਬਰਨਾਲਾ – ਕਸਾਈ ਤੇ ਗਊਆਂ ਵੱਡਣ ਦਾ ਦੋਸ਼, ਮਾਹੌਲ ਤਨਾਓ ਪੂਰਨ, ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਕਸਾਈ ਹੋਇਆ ਫਰਾਰ

ਬਰਨਾਲਾ 

ਯੂਪੀ ਤੋਂ ਆ ਕੇ ਇਥੇ ਰਹਿ ਰਹੇ ਇੱਕ ਕਸਾਈ ਤੇ ਗਊਆਂ ਨੂੰ ਵੱਢਣ ਦਾ ਦੋਸ਼ ਲੱਗਿਆ।  ਜਿਸ ਨਾਲ ਮਾਹੌਲ ਪੂਰੀ ਤਰ੍ਹਾਂ ਤਨਾਓਪੂਰਨ ਹੋ ਗਿਆ। ਜਦੋਂ ਤੱਕ ਲੋਕ ਪਹੁੰਚਦੇ ਉਦੋਂ ਤੱਕ ਉਹ ਫਰਾਰ ਹੋ ਗਿਆ। ਉਸ ਦੇ ਘਰ ਦੇ ਬਾਹਰ ਇੱਕ ਬੇਸਹਾਰਾ ਗਊ ਬੰਨੀ ਹੋਈ ਸੀ। ਲੋਕਾਂ ਅਨੁਸਾਰ ਅਕਸਰ ਹੀ ਉਹ ਗਊਆਂ ਨੂੰ ਲਿਆਉਂਦਾ ਹੈ ਅਤੇ ਗਊਆਂ ਗਾਇਬ ਹੋ ਜਾਂਦੀਆਂ ਹਨ। ਘਟਨਾ ਜਿਲਾ ਬਰਨਾਲਾ ਦੇ ਪਿੰਡ ਭਗਤਪੁਰਾ ਮੌੜ ਦੀ ਹੈ।  ਇਸ ਸਬੰਧੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੋਕਾਂ ਵਿੱਚ ਰੋਸ ਹੈ। ਦੇਰ ਰਾਤ ਸਥਾਨਕ ਨਿਵਾਸੀ ਡਾਕਟਰ ਪਰਗਟ ਸਿੰਘ ਨੇ ਦੱਸਿਆ ਕਿ ਪਿੰਡ ਦੇ ਬਾਹਰੋ ਬਾਹਰ ਇੱਕ ਹੱਡਾ ਰੋੜੀ ਬਣੀ ਹੋਈ ਹੈ। ਜਿੱਥੇ ਪਿੰਡ ਦੇ ਮਰੇ ਹੋਏ ਪਸ਼ੂ ਸਿੱਟੇ ਜਾਂਦੇ ਹਨ। ਸੰਬੰਧਤ ਵਿਅਕਤੀ ਬਾਹਰੋਂ ਆ ਕੇ ਕਸਾਈ ਦਾ ਕੰਮ ਕਰਦਾ ਹੈ ਅਤੇ ਪੱਖੋ ਕੈਂਚੀਆਂ ਤੇ ਉਸ ਦੀ ਕਸਾਈ ਦੀ ਦੁਕਾਨ ਵੀ ਹੈ। ਇਸ ਵਿਅਕਤੀ ਨੂੰ ਹੱਡਾ ਰੋੜੀ ਕੋਲ ਕਈ ਵਾਰ ਸ਼ੱਕੀ ਹਾਲਤ ਵਿੱਚ ਦੇਖਿਆ ਗਿਆ ਹੈ। ਜਿੱਥੇ ਲੋਕਾਂ ਨੂੰ ਸ਼ੱਕ ਹੈ ਕਿ ਇਹ ਗਊ ਦਾ ਮਾਸ ਵੱਡਣ ਤੋਂ ਬਾਅਦ ਉਸਦੀਆਂ ਹੱਡੀਆਂ ਲਿਜਾ ਕੇ ਉਥੇ ਸੁੱਟਦਾ ਹੈ। ਇਸ ਤੋਂ ਬਾਅਦ ਲੋਕ ਉਸ ਦੇ ਘਰ ਅੱਗੇ ਇਕੱਠੇ ਹੋ ਗਏ। ਦੇਰ ਸ਼ਾਮ ਨੂੰ ਲੋਕ ਉਸ ਦੇ ਘਰ ਦੇ ਅੱਗੇ ਇਕੱਠੇ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪੁਲਿਸ ਸਟੇਸ਼ਨ ਸ਼ਹਿਣਾ ਦੇ ਏਐਸਆਈ ਬਲਦੇਵ ਸਿੰਘ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਦੱਸਿਆ ਕਿ ਸੰਬੰਧਿਤ ਵਿਅਕਤੀ ਫਰਾਰ ਹੋ ਗਿਆ। ਲੋਕਾਂ ਨੂੰ ਜੋ ਸ਼ੱਕ ਹੈ ਉਸ ਦੀ ਤੈਅ ਤੱਕ ਜਾਂਚ ਕੀਤੀ ਜਾਵੇਗੀ। ਫਿਲਹਾਲ ਜਿਸ ਦੇ ਦੋਸ਼ ਲੱਗਿਆ ਹੈ ਉਹ ਫਰਾਰ ਹੈ।