:

ਕਸਾਈ ਦੇ ਘਰੋਂ ਗਊ ਮਿਲਣ ਦਾ ਮਾਮਲਾ ਪੁਲਿਸ ਨੇ ਫੜ ਲਿਆ ਆਸ਼ੂ ਖਾਨ


ਕਸਾਈ ਦੇ ਘਰੋਂ ਗਊ ਮਿਲਣ ਦਾ ਮਾਮਲਾ ਪੁਲਿਸ ਨੇ ਫੜ ਲਿਆ ਆਸ਼ੂ ਖਾਨ 

ਗੁਰਵਿੰਦਰ ਸਿੰਘ। ਬਰਨਾਲਾ

 ਕਸਾਈ ਦੇ ਘਰੋਂ ਗਊ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਉੱਤਰ ਪ੍ਰਦੇਸ਼ ਤੋਂ ਆ ਕੇ ਬਰਨਾਲਾ ਜਿਲ੍ਹੇ ਦੇ ਪਿੰਡ ਭਗਤਪੁਰਾ ਮੌੜ ਵਿੱਚ ਰਹਿ ਕੇ ਪੱਖੋ ਕੈਂਚੀਆਂ ਤੇ ਕਸਾਈ ਦੀ ਦੁਕਾਨ ਕਰਨ ਵਾਲੇ ਆਸ਼ੂ ਖਾਨ ਨੂੰ ਫੜ ਲਿਆ ਹੈ। ਪੁਲਿਸ ਨੇ ਗਊ ਸੇਵਾ ਦਲ ਦੇ ਪੰਜਾਬ ਦੇ ਚੇਅਰਮੈਨ ਪ੍ਰਵੀਨ ਦੇ ਬਿਆਨ ਦੇ ਆਧਾਰ ਤੇ ਦੋਸ਼ੀ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਬੇਜੁਬਾਨਾਂ ਨੂੰ ਤਸੀਹੇ ਦੇਣਾ ਦਾ ਪਰਚਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਸਟੇਸ਼ਨ ਸਹਿਣਾ ਦੀ ਪੁਲਿਸ ਪਾਰਟੀ ਨੇ ਦੱਸਿਆ ਕਿ ਇਸ ਦੀ ਜਾਂਚ ਚੱਲ ਰਹੀ ਹੈ। ਉਧਰ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਸ਼ੀ ਨੂੰ ਉਹਨਾਂ ਨੇ ਇੱਕ ਬੋਰੀ ਵਿੱਚ ਕੁਝ ਪਾ ਕੇ ਹੱਡਾ ਰੋੜੀ ਵੱਲ ਜਾਂਦੇ ਹੋਏ ਦੇਖਿਆ ਸੀ। ਪਹਿਲਾਂ ਉਹਨਾਂ ਨੂੰ ਲੱਗਿਆ ਕਿ ਕੋਈ ਤਾਰਾਂ ਦੀ ਚੋਰੀ ਕਰਕੇ ਲਿਜਾ ਰਿਹਾ ਹੈ। ਜਦੋਂ ਉਹਨਾਂ ਨੇ ਪਿੱਛਾ ਕੀਤਾ ਤਾਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਬੋਰੀਆਂ ਹੱਡਾ ਰੋੜੀ ਤੇ ਸਿੱਟ ਕੇ ਭੱਜ ਗਿਆ। ਉਹਨਾਂ ਦੋਸ਼ ਲਾਇਆ ਕਿ ਹੱਡਾ ਰੋੜੀ ਉੱਪਰ ਉਹਨਾਂ ਨੇ ਹੱਡੀ ਦੀਆਂ ਭਰੀਆਂ ਬੋਰੀਆਂ ਸਿੱਟੀਆਂ ਸਨ। ਉਹਨਾਂ ਮੰਗ ਕੀਤੀ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰੇ। ਪੁਲਿਸ ਨੇ ਦੱਸਿਆ ਕਿ ਫਿਲਹਾਲ ਦੋਸ਼ੀ ਦੇ ਘਰੋਂ ਇੱਕ ਛੋਟੀ ਗਊ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਹੋਰ ਜਾਂਚ ਜਾਰੀ ਹੈ। ਜੋ ਗਊ ਦੁੱਧ ਨਹੀਂ ਦਿੰਦੀ ਉਸ ਨੂੰ ਆਪਣੇ ਘਰ ਅੱਗੇ ਬੰਨਣ ਦਾ ਮਾਮਲਾ ਸ਼ੱਕੀ ਹੈ। ਪੁਲਿਸ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਕਰ ਰਹੀ ਹੈ।