:

ਬਰਨਾਲਾ 'ਚ ਗਾਵਾਂ ਨੂੰ ਕਤਲ ਕਰਨ ਅਤੇ ਮੀਟ ਵੇਚਣ ਨੂੰ ਲੈ ਕੇ ਹੋਇਆ ਵਿਵਾਦ


ਬਰਨਾਲਾ 'ਚ ਗਾਵਾਂ ਨੂੰ ਕਤਲ ਕਰਨ ਅਤੇ ਮੀਟ ਵੇਚਣ ਨੂੰ ਲੈ ਕੇ ਹੋਇਆ ਵਿਵਾਦ

ਬਰਨਾਲਾ

ਗਊ ਰਕਸ਼ਾ ਦਲ ਦੇ ਆਗੂਆਂ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੋੜ ਨਾਭਾ ਦਾ ਇੱਕ ਵਿਅਕਤੀ ਪੱਖੋ ਕੈਂਚੀਆਂ ਵਿੱਚ ਮੀਟ ਵੇਚਣ ਦਾ ਕੰਮ ਕਰਦਾ ਹੈ। ਲੰਬੇ ਸਮੇਂ ਤੋਂ ਉਹ ਗਊ ਦੇ ਮਾਸ ਨੂੰ ਕੱਟ ਕੇ ਲੋਕਾਂ ਨੂੰ ਬੱਕਰੀ ਦੇ ਮਾਸ ਵਜੋਂ ਵੇਚਦਾ ਆ ਰਿਹਾ ਹੈ। 
ਇਸ ਵਿਅਕਤੀ ਨੂੰ ਪਿੰਡ ਮੋੜ ਦੇ ਹੱਡਾਰੋੜੀ ਵਿੱਚ ਗਊਆਂ ਦੀਆਂ ਲਾਸ਼ਾਂ ਅਤੇ ਮਾਸ ਸੁੱਟਦੇ ਹੋਏ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਉਹ ਮੌਕੇ ਤੋਂ ਫਰਾਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਮੌਕੇ 'ਤੇ ਪਹੁੰਚ ਕੇ ਪੁਲਸ ਪ੍ਰਸ਼ਾਸਨ ਨੂੰ ਫੋਨ ਕੀਤਾ ਅਤੇ ਦੋਸ਼ੀ ਦੇ ਘਰੋਂ ਇਕ ਗਾਂ ਵੱਛੀ ਨੂੰ ਛੁਡਵਾਇਆ। ਉਨ੍ਹਾਂ ਦੱਸਿਆ ਕਿ ਇਸ ਮੁਲਜ਼ਮ ਖ਼ਿਲਾਫ਼ ਥਾਣਾ ਸ਼ਹਿਣਾ ਵਿੱਚ ਕੇਸ ਵੀ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਤਫਤੀਸ਼ੀ ਪੁਲਸ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਪਿੰਡ ਮੌੜ ਨਾਭਾ ਦੇ ਇਕ ਵਿਅਕਤੀ ਯੂਨਿਸ ਖਾਨ 'ਤੇ ਹੱਡਾ ਰੋੜੀ 'ਚ ਗਊ ਮਾਸ ਸੁੱਟਣ ਦਾ ਦੋਸ਼ ਹੈ। ਪੁਲੀਸ ਨੇ ਸੰਦੀਪ ਵਰਮਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।


Source babushahi