:

ਚਾਂਪ ਵਿੱਚ ਵਰਤੀਆਂ ਜਾਣ ਵਾਲੀਆਂ ਸੌਸ‌ ਦੇ ਜਿਆਦਾਤਰ ਸੈਂਪਲ ਫੇਲ


ਚਾਂਪ ਵਿੱਚ ਵਰਤੀਆਂ ਜਾਣ ਵਾਲੀਆਂ ਸੌਸ‌ ਦੇ ਜਿਆਦਾਤਰ ਸੈਂਪਲ ਫੇਲ

ਫੂਡ ਸੇਫਟੀ ਵੈਨ ਨੇ ਕੀਤੀ ਖਾਣ ਪੀਣ ਦੀ ਚੀਜ਼ਾਂ ਦੀ ਚੈਕਿੰਗ 

ਗੁਰਦਾਸਪੁਰ

ਬਟਾਲਾ ਦੇ ਵੱਖ-ਵੱਖ ਇਲਾਕਿਆ ਵਿੱਚ ਫੂਡ ਸੇਫਟੀ ਵੈਨ ਤੇ ਆਏ ਫੂਡ ਸੇਫਟੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਖਾਣ ਪੀਣ ਵਾਲੀਆਂ ਚੀਜ਼ਾਂ ਬਣਾਉਣ ਵਾਲਿਆਂ ਰੇਹੜੀਆਂ ਤੇ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਵੀ ਭਰੇ ਗਏ। 

ਫੂਡ ਸੇਫਟੀ ਵਿਭਾਗ ਦੇ ਕਰਮਚਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਇਕ ਰੂਟੀਨ ਚੈਕਿੰਗ ਹੈ ਅਤੇ ਫੂਡ ਸੇਫਟੀ ਵਿਬਾਗ ਲਗਾਤਾਰ ਅਜਿਹੀਆਂ ਚੈਕਿੰਗ ਕਰਦਾ ਹੈ। ਚੈਕਿੰਗ ਦੌਰਾਨ ਖਾਣ ਪੀਣ ਵਾਲੀਆਂ ਵੱਖ-ਵੱਖ ਚੀਜ਼ਾਂ ਦੇ ਸੈਂਪਲ ਲਏ ਗਏ ਹਨ ਅਤੇ ਜਾਂਚ ਲਈ ਭੇਜੇ ਗਏ ਹਨ। ਉਹਨਾਂ ਦੱਸਿਆ ਕਿ ਪਹਿਲਾਂ ਲਏ ਗਏ ਸੈਂਪਲਾਂ ਵਿੱਚੋਂ ਕੁਝ ਸੈਂਪਲ ਫੇਲ ਹੋਏ ਹਨ ਅਤੇ ਕੁਝ ਪਾਸ ਵੀ ਹੋਏ ਹਨ ਅਤੇ ਫੇਲ ਹੋਏ ਸੈਂਪਲਾਂ ਵਿੱਚ ਜਿਆਦਾਤਰ ਬਰਗਰ, ਪੀਜ਼ਾ ਅਤੇ ਚਾਂਪ ਵਿੱਚ ਵਰਤੀ ਜਾਣ ਵਾਲੀ ਸੋਸ ਦੇ ਸੈਂਪਲ ਸ਼ਾਮਿਲ ਹਨ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਖਾਣ ਪੀਣ ਵਾਲੀਆਂ ਚੀਜ਼ਾਂ ਵੇਚਣ ਵਾਲਿਆਂ ਦੇ ਫੂਡ ਸੇਫਟੀ ਲਾਈਸਂਸ ਵੀ ਚੈੱਕ ਕੀਤੇ ਜਾ ਰਹੇ ਹਨ ਅਤੇ ਜਿਨਾਂ ਦੁਕਾਨਦਾਰਾਂ ਦੇ ਹਜੇ ਤੱਕ ਇਹ ਲਾਇਸੰਸ ਨਹੀਂ ਬਣੇ ਉਹਨਾਂ ਨੂੰ ਫੂਡ ਸੇਫਟੀ ਲਾਈਸਂਸ ਬਣਾਉਣ ਲਈ ਜਾਗਰੂਕ ਵੀ ਕੀਤਾ ਜਾ ਰਿਹਾ ਹੈ।


Source babushahi