ਬਰਨਾਲਾ– ਪੁਲਿਸ ਵਾਲੇ ਦੀ ਗੱਡੀ ਵਿੱਚ ਟੱਕਰ ਵੱਜ ਕੇ ਇੱਕ ਬਾਈਕ ਸਵਾਰ ਹੋਇਆ ਬੁਰੀ ਤਰ੍ਹਾਂ ਜਖਮੀ
- Admin Default
- 18 Oct, 2024 13:38
ਬਰਨਾਲਾ– ਪੁਲਿਸ ਵਾਲੇ ਦੀ ਗੱਡੀ ਵਿੱਚ ਟੱਕਰ ਵੱਜ ਕੇ ਇੱਕ ਬਾਈਕ ਸਵਾਰ ਹੋਇਆ ਬੁਰੀ ਤਰ੍ਹਾਂ ਜਖਮੀ
ਬਰਨਾਲਾ
ਇਥੋਂ ਦੇ ਖੁੱਡੀ ਰੋਡ ਤੇ ਇੱਕ ਪੁਲਿਸ ਵਾਲੇ ਦੀ ਗੱਡੀ ਵਿੱਚ ਟੱਕਰ ਵੱਜਣ ਨਾਲ ਇੱਕ ਬਾਈਕ ਸਵਾਰ ਬੁਰੀ ਤਰ੍ਹਾਂ ਨਾਲ ਜਖਮੀ ਹੋ ਗਿਆ। ਉਸ ਨੂੰ ਸਿਵਿਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭੇਜ ਦਿੱਤਾ। ਉਸ ਦੀ ਹਾਲਤ ਡਾਕਟਰ ਅਨੁਸਾਰ ਗੰਭੀਰ ਬਣੀ ਹੋਈ ਹੈ। ਜਖਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲਿਸ ਵਾਲਾ ਨਸ਼ੇ ਵਿੱਚ ਸੀ ਜਦਕਿ ਪੁਲਿਸ ਵਾਲੇ ਨੇ ਇਸ ਦਾ ਖੰਡਨ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਢਿੱਲਵਾਂ ਦਾ ਰਣਜੀਤ ਸਿੰਘ ਦੁਪਹਿਰ ਦੇ ਸਮੇਂ ਕਿਤੇ ਜਾ ਰਿਹਾ ਸੀ ਤਾਂ ਕਾਰ ਸਵਾਰ ਪੁਲਿਸ ਕਰਮਚਾਰੀ ਨੇ ਸਾਹਮਣੇ ਲਿਆ ਕੇ ਗੱਡੀ ਮਾਰੀ। ਕਰਮਚਾਰੀ ਦੀ ਪਹਿਚਾਣ ਰਣਧੀਰ ਸਿੰਘ ਦੇ ਤੌਰ ਤੇ ਹੋਈ ਹੈ। ਇਹ ਘਟਨਾ ਦੂਰ ਲੱਗੇ ਇਕ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਪੁਲਿਸ ਕਰਮਚਾਰੀ ਨੇ ਆਪਦੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਹੋਇਆ ਕਿਹਾ ਕਿ ਇਹ ਘਟਨਾ ਅਚਨਚੇਤ ਹੋਈ ਹੈ। ਜਾਂਚ ਕਰ ਰਹੇ ਅਧਿਕਾਰੀ ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲ ਗਈ ਹੈ ਹੈ ਬਾਈਕ ਸਵਾਰ ਵੀ ਹਸਪਤਾਲ ਵਿੱਚ ਦਾਖਲ ਹੈ ਅਤੇ ਪੁਲਿਸ ਮੁਲਾਜ਼ਮ ਵੀ ਦਾਖਲ ਹੈ। ਅਗਲੀ ਕਾਰਵਾਈ ਨਿਯਮਾਂ ਦੇ ਅਨੁਸਾਰ ਕੀਤੀ ਜਾ ਰਹੀ ਹੈ।







