ਜਿਮ ਦੇ ਬਾਹਰ ਖੂਨ ਨਾਲ ਲਿਬੜੀ ਹੋਏ ਮਿਲੀ ਮੁੰਡੇ ਦੀ ਲਾਸ਼
- Admin Default
- 19 Oct, 2024 04:33
ਜਿਮ ਦੇ ਬਾਹਰ ਖੂਨ ਨਾਲ ਲਿਬੜੀ ਹੋਏ ਮਿਲੀ ਮੁੰਡੇ ਦੀ ਲਾਸ਼
ਲੁਧਿਆਣਾ
ਲੁਧਿਆਣਾ ਵਿੱਚ ਸਵੇਰੇ ਕਰੀਬ 7 ਵਜੇ ਇਕ
ਮੁੰਡੇ ਦੀ ਖੂਨ ਨਾਲ ਲਿਬੜੀ ਹੋਈ ਲਾਸ਼ ਮਿਲੀ ਹੈ। ਸ਼ਿੰਗਾਰ ਸਿਨੇਮਾ ਰੋਡ ਤੇ ਸ਼ਗੁਨ ਪੈਲਸ ਦੇ ਕੋਲੇ ਬਣੀ ਹੋਈ ਜਿੰਮ ਦੇ ਵਿੱਚ ਇਹ ਲਾਸ਼ ਮਿਲੀ ਹੈ। ਇਸ ਤੋਂ ਬਾਅਦ ਸਨਸਨੀ ਫੈਲ ਗਈ। ਜਿਸ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਐਸਐਚਓ ਪੁਲਿਸ ਸਟੇਸ਼ਨ ਨੇ ਡਿਵੀਜ਼ਨ ਨੰਬਰ ਤਿੰਨ ਅੰਮ੍ਰਿਤ ਪਾਲ ਨੇ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜਾ ਲਿਆ। ਉਹਨਾਂ ਨੇ ਕਿਹਾ ਕਿ ਫਿਲਹਾਲ ਲਾਸ਼ ਦੀ ਪਹਿਚਾਨ ਨਹੀਂ ਹੋ ਸਕੀ ਹੈ। ਉਸ ਨੂੰ ਕੌਣ ਕਤਲ ਕਰਕੇ ਗਿਆ ਹੈ ਅਤੇ ਇਸ ਦੇ ਪਿੱਛੇ ਕਾਰਨ ਕੀ ਹਨ ਇਸ ਦੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ।







