ਡੀ ਜੀ ਪੀ ਗੌਰਵ ਯਾਦਵ ਨੇ ਦੇਰ ਰਾਤ ਲੁਧਿਆਣਾ ’ਚ ਕੀਤੀ ਨਾਕਿਆਂ ਦੀ ਚੈਕਿੰਗ
- Admin Default
- 19 Oct, 2024 05:29
ਡੀ ਜੀ ਪੀ ਗੌਰਵ ਯਾਦਵ ਨੇ ਦੇਰ ਰਾਤ ਲੁਧਿਆਣਾ ’ਚ ਕੀਤੀ ਨਾਕਿਆਂ ਦੀ ਚੈਕਿੰਗ
ਲੁਧਿਆਣਾ
ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੇਰ ਰਾਤ ਲੁਧਿਆਣਾ ਵਿਚ ਪੁਲਿਸ ਨਾਕਿਆਂ ’ਤੇ ਚੈਕਿੰਗ ਕੀਤੀ।
ਉਹ ਦੇਰ ਰਾਤ ਨੂੰ ਚੰਡੀਗੜ੍ਹ ਰੋਡ ’ਤੇ ਪਹੁੰਚੇ ਜਿਥੇ ਨਾਕਿਆਂ ’ਤੇ ਪੁਲਿਸ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਡੀ ਜੀ ਪੀ ਨੇ ਰੋਕੇ ਹੋਏ ਮੁਸਾਫਰਾਂ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਤੋਂ ਪੁਲਿਸ ਦੇ ਰਵੱਈਏ ਬਾਰੇ ਜਾਣਕਾਰੀ ਹਾਸਲ ਕੀਤੀ। ਡੀ ਜੀ ਪੀ ਨੇ ਮੌਕੇ ’ਤੇ ਰਜਿਸਟਰ ਵੀ ਚੈਕ ਕੀਤੇ।
ਪੁਲਿਸ ਨੇ 5 ਦੋ ਪਹੀਆ ਵਾਹਨਾਂ ਦੇ ਟ੍ਰਿਪਲ ਸਵਾਰੀ ਲਈ ਚਲਾਨ ਕੀਤੇ ਅਤੇ ਸ਼ਰਾਬ ਪੀ ਕੇ ਡ੍ਰਾਇਵਿੰਗ ਕਰ ਰਹੇ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।
Source babushahi







