ਪੋਤਰੀ ਦੇ ਵਿਆਹ ਦੀ ਸ਼ੌਪਿੰਗ ਕਰਨ ਨਿਕਲੇ ਦਾਦਾ-ਦਾਦੀ ਨਾਲ ਵਰਤ ਗਿਆ ਭਾਣਾ: ਐਕਟਿਵਾ ਨੂੰ ਸਾਈਡ ਮਾਰ ਫਰਾਰ ਹੋਇਆ ਟਰੱਕ , ਦਾਦੀ ਦੀ ਮੌਤ
- Admin Default
- 19 Oct, 2024 06:09
ਪੋਤਰੀ ਦੇ ਵਿਆਹ ਦੀ ਸ਼ੌਪਿੰਗ ਕਰਨ ਨਿਕਲੇ ਦਾਦਾ-ਦਾਦੀ ਨਾਲ ਵਰਤ ਗਿਆ ਭਾਣਾ: ਐਕਟਿਵਾ ਨੂੰ ਸਾਈਡ ਮਾਰ ਫਰਾਰ ਹੋਇਆ ਟਰੱਕ , ਦਾਦੀ ਦੀ ਮੌਤ
ਬਟਾਲਾ (ਗੁਰਦਾਸਪੁਰ)
ਬਟਾਲਾ ਦੇ ਨੇੜਲੇ ਪਿੰਡ ਧੌਲਪੁਰ ਦੇ ਰਹਿਣ ਵਾਲੇ ਬਜ਼ੁਰਗ ਪਤੀ ਪਤਨੀ ਘਰ ਤੋ ਆਪਣੀ ਪੋਤਰੀ ਦੇ ਵਿਆਹ ਦੀਆ ਤਿਆਰੀਆ ਲਈ ਬਟਾਲਾ ਸਾਮਾਨ ਖ਼ਰੀਦਣ ਅੱਜ ਸ਼ਾਮ ਐਕਟਿਵਾ ਤੇ ਨਿਕਲੇ ਤਾਂ ਅੰਮ੍ਰਿਤਸਰ - ਪਠਾਨਕੋਟ ਹਾਈਵੇ ਤੇ ਜਦ ਪੁਹਚੇ ਤਾ ਅੰਮ੍ਰਿਤਸਰ ਵਾਲੇ ਪਾਸੇ ਤੋ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਐਕਟਿਵਾ ਨੂੰ ਸਾਈਡ ਮਾਰ ਦਿਤੀ ਅਤੇ ਐਕਟਿਵਾ ਤੇ ਪਿੱਛੇ ਬੈਠੀ ਬਜ਼ੁਰਗ ਔਰਤ ਨਰਿੰਦਰ ਕੌਰ (ਉਮਰ 65 ਸਾਲ) ਦੀ ਹਾਦਸੇ ਚ ਮੌਕੇ ਤੇ ਮੌਤ ਹੋ ਗਈ ।
ਜਦਕਿ ਐਕਟਿਵਾ ਚਲਾ ਰਹੇ ਨਰਿੰਦਰ ਕੌਰ ਦੇ ਪਤੀ ਦੇ ਮਾਮੂਲੀ ਸੱਟਾ ਲਗਿਆ ਹਨ। ਉਥੇ ਹੀ ਟਰੱਕ ਤੇਜ਼ ਰਫ਼ਤਾਰ ਚ ਸੀ ਅਤੇ ਉਹ ਇਸ ਹਾਦਸੇ ਤੋ ਬਾਅਦ ਮੌਕੇ ਤੇ ਫਰਾਰ ਹੋ ਗਿਆ। ਉਧਰ ਮ੍ਰਿਤਕ ਦੇ ਪਰਿਵਾਰਕ ਮੈਬਰਾ ਨੇ ਦੱਸਿਆ ਕਿ ਘਰ ਚ ਤਾ ਵਿਆਹ ਦੀਆ ਤਿਆਰੀਆ ਚੱਲ ਰਹੀਆਂ ਹਨ ਅਤੇ ਪੂਰੇ ਪਰਿਵਾਰ ਚ ਖੁਸ਼ੀ ਦਾ ਸਮਾਂ ਸੀ ਲੇਕਿਨ ਹੁਣ ਇਸ ਹਾਦਸੇ ਤੋ ਬਾਅਦ ਖੁਸ਼ੀਆ ਵਾਲੇ ਘਰ ਚ ਮਾਹੌਲ ਗਮਗੀਨ ਹੋ ਗਿਆ ਹੈ ।
Source babushahi







