ਦਿੱਲੀ ਦੇ ਰੋਹਿਣੀ 'ਚ CRPF ਸਕੂਲ ਨੇੜੇ ਜ਼ੋਰਦਾਰ ਧਮਾਕਾ
- Admin Default
- 20 Oct, 2024 05:20
ਦਿੱਲੀ ਦੇ ਰੋਹਿਣੀ 'ਚ CRPF ਸਕੂਲ ਨੇੜੇ ਜ਼ੋਰਦਾਰ ਧਮਾਕਾ
ਨਵੀਂ ਦਿੱਲੀ
ਏਐਨਆਈ ਨੇ ਦੱਸਿਆ ਕਿ ਦਿੱਲੀ ਫਾਇਰ ਡਿਪਾਰਟਮੈਂਟ ਦੇ ਮੁਤਾਬਕ ਰੋਹਿਣੀ ਜ਼ਿਲ੍ਹੇ ਦੇ ਪ੍ਰਸ਼ਾਂਤ ਵਿਹਾਰ ਇਲਾਕੇ ਵਿੱਚ ਸੀਆਰਪੀਐਫ ਸਕੂਲ ਦੇ ਬਾਹਰ ਧਮਾਕਾ ਹੋਣ ਦੀ ਖ਼ਬਰ ਮਿਲੀ ਹੈ। ਅੱਗ ਬੁਝਾਊ ਵਿਭਾਗ ਨੂੰ ਸਵੇਰੇ ਕਰੀਬ 7:50 ਵਜੇ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਤੁਰੰਤ ਮੌਕੇ 'ਤੇ ਭੇਜਿਆ ਗਿਆ। ਹਾਲਾਂਕਿ, ਅਜੇ ਤੱਕ ਕੰਧ ਨੂੰ ਅੱਗ ਲੱਗਣ ਜਾਂ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਟੀਮ ਵੱਲੋਂ ਇਲਾਕੇ 'ਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
Source babushahi







