:

ਹੁਣ ਅੰਮ੍ਰਿਤਸਰ 'ਚ ਵੀ ਜਲਦ ਬਣਨਗੀਆਂ ਹਥਿਆਰਾਂ ਦੀਆਂ ਗੋਲੀਆਂ


ਹੁਣ ਅੰਮ੍ਰਿਤਸਰ 'ਚ ਵੀ ਜਲਦ ਬਣਨਗੀਆਂ ਹਥਿਆਰਾਂ ਦੀਆਂ ਗੋਲੀਆਂ 

ਅੰਮ੍ਰਿਤਸਰ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਬਹੁਤ ਸਾਰੀਆਂ ਫੈਕਟਰੀਆਂ ਲਗਾਉਣ ਦੀ ਗੱਲ ਕੀਤੀ ਜਾਂਦੀ ਰਹੀ ਹੈ ਲੇਕਿਨ ਹੁਣ ਪੰਜਾਬ ਵਿੱਚ ਬਹੁਤ ਸਾਰੇ ਲੋਕ ਫੈਕਟਰੀਆਂ ਲਗਾਉਣ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਸ਼ੁਰੂਆਤ ਇੱਕ ਅੰਮ੍ਰਿਤਸਰ ਦੇ ਹੀ ਨੌਜਵਾਨ ਵੱਲੋਂ ਕੀਤੀ ਜਾ ਰਹੀ ਹੈ ਜਿਸ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਗੋਲੀਆਂ ਬਣਾਉਣ ਦੀ ਫੈਕਟਰੀ ਦੀ ਪ੍ਰਪੋਜਲ ਪੰਜਾਬ ਸਰਕਾਰ ਦੇ ਅੱਗੇ ਰੱਖੀ ਗਈ ਹੈ। ਹਾਲਾਂਕਿ ਇਸ ਪ੍ਰਪੋਜਲ ਨੂੰ ਤਾਂ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਕਦੋਂ ਤੱਕ ਮਨਜ਼ੂਰੀ ਦਿੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ। 
ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ ਨੂੰ ਦੂਰ ਕਰਨ ਵਾਸਤੇ ਜਿੱਥੇ ਪੰਜਾਬ ਸਰਕਾਰ ਆਪਣੇ ਕਦਮ ਚੁੱਕ ਰਹੀ ਹੈ ਉਥੇ ਹੀ ਹੁਣ ਵਿਦੇਸ਼ਾਂ ਤੋਂ ਅਤੇ ਖਾਸ ਤੌਰ ਤੇ ਭਾਰਤ ਦੇ ਅਲੱਗ ਅਲੱਗ ਸ਼ਹਿਰਾਂ ਚੋਂ ਹੁਣ ਪੰਜਾਬ ਵਿੱਚ ਵੀ ਆ ਕੇ ਫੈਕਟਰੀਆਂ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਫੈਕਟਰੀ ਦੇ ਮਾਲਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਤਾਂ ਇਹ ਮਨਜ਼ੂਰੀ ਮਿਲ ਚੁੱਕੀ ਹੈ। ਹੁਣ ਇੰਤਜ਼ਾਰ ਹੈ ਕਿ ਪੰਜਾਬ ਸਰਕਾਰ ਕਦੋਂ ਤੱਕ ਇਸ ਦੀ ਮਨਜ਼ੂਰੀ ਦੇ ਸਕੇ। 


Source babushahi