ਬਜ਼ੁਰਗ ਔਰਤ ਨੂੰ ਲੁੱਟਣ ਦੇ ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਨਾਲ ਧੱਕਾ ਮੁੱਕੀ ਕਰਕੇ ਭਜਾਇਆ
- Admin Default
- 20 Oct, 2024 08:13
ਬਜ਼ੁਰਗ ਔਰਤ ਨੂੰ ਲੁੱਟਣ ਦੇ ਮਾਮਲੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਨਾਲ ਧੱਕਾ ਮੁੱਕੀ ਕਰਕੇ ਭਜਾਇਆ
ਪੁਲਿਸ ਵਾਲਿਆਂ ਦੀ ਫਾੜੀ ਵਰਦੀ, ਮਾਮਲਾ ਦਰਜ
ਗੁਰਦਾਸਪੁਰ
ਥਾਣਾ ਗੁਰਦਾਸਪੁਰ ਸਿਟੀ ਦੀ ਪੁਲਿਸ ਅੱਜ ਪਿੰਡ ਅਵਾਂਖਾ ਵਿਖੇ ਗੁਰਦਾਸਪੁਰ ਸਿਟੀ ਥਾਣੇ ਵਿਖੇ ਦਰਜ ਮਾਮਲੇ ਦੇ ਸਬੰਧ ਵਿੱਚ ਆਰੋਪੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ ਤਾਂ ਉਕਤ ਆਰੋਪੀ ਦੇ ਰਿਸ਼ਤੇਦਾਰਾਂ ਅਤੇ ਉਹਨਾਂ ਦੇ ਕੁਝ ਹੋਰ ਸਾਥੀਆਂ ਵੱਲੋਂ ਪੁਲਿਸ ਨਾਲ ਹੱਥੋ ਪਾਈ ਕਰਕੇ ਪੁਲਿਸ ਮੁਲਾਜਮ ਦੀ ਵਰਦੀ ਫੜਨ ਅਤੇ ਆਰੋਪੀ ਨੂੰ ਭਜਾਉਣ ਦੀ ਖ਼ਬਰ ਮਿਲੀ ਹੋਈ ਹੈ।
ਇਸ ਸਬੰਧੀ ਮੌਕੇ ਤੋ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਸਿਟੀ ਥਾਣੇ ਵਿੱਚ ਬੀਤੇ ਦਿਨ ਘਰ ਵਿੱਚ ਇਕੱਲੀ ਇੱਕ ਬਜ਼ੁਰਗ ਔਰਤ ਨ ਦ ਬੋਚ ਕੇ ਉਸਦੇ ਸੋਨੇ ਦੇ ਗਹਿਣੇ ਉਤਾਰਨ ਦੀ ਵਾਰਦਾਤ ਸਾਹਮਣੇ ਆਈ ਸੀ ਜਿਸ ਨੂੰ ਥਾਨਾ ਸਿਟੀ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਵਿੱਚ ਸੁਲਝਾ ਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ। ਮਾਮਲੇ ਦੀ ਤਫਤੀਸ਼ ਦੌਰਾਨ ਅਮਰਜੀਤ ਵਾਸੀ ਪਿੰਡ ਪਨਿਆੜ ਦਾ ਨਾਮ ਵੀ ਸਾਹਮਣੇ ਆਇਆ ਸੀ। ਜਾਣਕਾਰੀ ਅਨੁਸਾਰ ਫੜੇ ਗਏ ਦੋਸ਼ੀ ਨਸ਼ੇ ਦੇ ਆਦੀ ਸਨ ਅਤੇ ਇਹਨਾਂ ਵੱਲੋਂ ਬਜ਼ੁਰਗ ਔਰਤ ਕੋਲੋਂ ਲੁੱਟੇ ਗਏ ਸੋਨੇ ਦੇ ਗਹਿਣੇ ਨਸ਼ਾ ਖਰੀਦਣ ਲਈ ਅਮਰਜੀਤ ਨੂੰ ਬਹੁਤ ਹੀ ਘੱਟ ਮੂਲ ਦੇ ਵਿੱਚ ਗਏ ਸਨ। ਇਸ ਲਈ ਅਮਰਜੀਤ ਨੂੰ ਸਿਟੀ ਥਾਣਾ ਗੁਰਦਾਸਪੁਰ ਪੁਲਿਸ ਵੱਲੋ ਗ੍ਰਿਫਤਾਰ ਕਰਨ ਲਈ ਭਾਲ ਕੀਤੀ ਜਾ ਰਹੀ ਸੀ। ਪੁਲਿਸ ਨੂੰ ਪਤਾ ਲੱਗਾ ਕਿ ਅਮਰਜੀਤ ਆਪਣੇ ਸਹੁਰੇ ਘਰ ਅਵਾਂਖਾ ਵਿਖੇ ਆਇਆ ਹੋਇਆ ਹੈ। ਜਦੋਂ ਪੁਲਿਸ ਪਾਰਟੀ ਅਵਾਂਖਾ ਵਿਖੇ ਪਹੁੰਚੀ ਅਤੇ ਅਮਰਜੀਤ ਨੂੰ ਆਪਣੇ ਨਾਲ ਲਿਜਾਉਣ ਲਈ ਆਈ ਤਾਂ ਅਮਰਜੀਤ ਦੇ ਸਹੁਰੇ ਪਰਿਵਾਰ ਅਤੇ ਉਹਨਾਂ ਦੇ ਪਿੰਡ ਦੇ ਹੀ ਕੁਝ ਹੋਰ ਵਿਅਕਤੀਆਂ ਵੱਲੋ ਪੁਲਿਸ ਦਾ ਵਿਰੋਧ ਕੀਤਾ ਗਿਆ ਅਤੇ ਅਮਰਜੀਤ ਨੂੰ ਪੁਲਿਸ ਕੋਲੋ ਛੁਡਵਾਉਣ ਦੇ ਲਈ ਪੁਲਿਸ ਮੁਲਾਜਮਾਂ ਨਾਲ ਹਥੋ ਪਾਈ ਵੀ ਕੀਤੀ ਗਈ। ਇਸ ਹੱਥੋ ਪਾਈ ਵਿੱਚ ਏ ਐਸ ਆਈ ਗੁਰਪਿੰਦਰ ਸਿੰਘ ਦੀ ਵਰਦੀ ਵੀ ਉਕਤ ਵਿਅਕਤੀਆਂ ਵੱਲੋਂ ਫਾੜ ਦਿੱਤੀ ਗਈ ਅਤੇ ਆਰੋਪੀ ਅਮਰਜੀਤ ਨੂੰ ਪੁਲਿਸ ਕੋਲੋ ਛੁਡਵਾ ਕੇ ਦੌੜਾ ਦਿੱਤਾ । ਗੁਰਦਾਸਪੁਰ ਸਿਟੀ ਥਾਣੇ ਦੇ ਏ ਐਸ ਆਈ ਗੁਰਪਿੰਦਰ ਸਿੰਘ ਵੱਲੋਂ ਦੀਨਾਨਗਰ ਥਾਣੇ ਵਿੱਚ ਆਪਣੇ ਨਾਲ ਹੋਈ ਹਥੋ ਪਾਈ ਅਤੇ ਉਹਨਾਂ ਦੀ ਵਰਦੀ ਫਾੜਨ ਸਬੰਧੀ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਦੀਨਾਨਗਰ ਪੁਲਿਸ ਵੱਲੋ ਏ.ਐਸ.ਆਈ ਗੁਰਪਿੰਦਰ ਸਿੰਘ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Source babushahi







