ਵੱਡੀ ਖ਼ਬਰ: ਪੁਲਿਸ ਦੀ ਹਾਜ਼ਰੀ AAP ਲੀਡਰ ਦੇ ਘਰ 'ਤੇ ਫ਼ਾਈਰਿੰਗ, ਮੌਜ਼ੂਦਾ ਸਰਪੰਚ ਜ਼ਖਮੀ
- Admin Default
- 21 Oct, 2024 06:53
ਵੱਡੀ ਖ਼ਬਰ: ਪੁਲਿਸ ਦੀ ਹਾਜ਼ਰੀ AAP ਲੀਡਰ ਦੇ ਘਰ 'ਤੇ ਫ਼ਾਈਰਿੰਗ, ਮੌਜ਼ੂਦਾ ਸਰਪੰਚ ਜ਼ਖਮੀ
ਤਰਨਤਾਰਨ
ਪੁਲਿਸ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਜਲ ਸਰੋਤ ਮਹਿਕਮੇ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਦੇ ਘਰ ‘ਤੇ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਵਿੱਚ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਹੈ।
ਇਹ ਹਮਲਾ ਚੀਮਾ ਦੇ ਰਿਸ਼ਤੇਦਾਰ ਦੇ ਸਰਪੰਚ ਬਣਨ ਨਾਲ ਜੁੜੀ ਰੰਜਿਸ਼ ਦਾ ਨਤੀਜਾ ਦੱਸਿਆ ਜਾ ਰਿਹਾ ਹੈ, ਜੋ ਹਾਲ ਹੀ ਵਿੱਚ ਚੁਣਿਆ ਗਿਆ ਸੀ। ਜਾਣਕਾਰੀ ਇਹ ਵੀ ਹੈ ਕਿ, ਪੁਲਿਸ ਦੀ ਮੌਜੂਦਗੀ ਵਿਚ ਇਸ ਵਾਰਦਾਤ ਨੂੰ ਹਮਲਾਵਰਾਂ ਵਲੋਂ ਅੰਜ਼ਾਮ ਦਿੱਤਾ ਗਿਆ। ਇਸ ਹਮਲੇ ਵਿਚ ਮੌਜੂਦਾ ਸਰਪੰਚ ਜ਼ਖਮੀ ਦੱਸਿਆ ਜਾ ਰਿਹਾ ਹੈ।
ਰਣਜੀਤ ਸਿੰਘ ਚੀਮਾ ਦੇ ਦੇ ਚਾਚਾ ਦਾ ਲੜਕਾ ਜਗਰੂਪ ਸਿੰਘ (ਸਰਪੰਚ) ਉਮੀਦਵਾਰ ਸੀ, ਜਿਸ ਦਿਨ ਦਾ ਉਸਨੂੰ ਉਮੀਦਵਾਰ ਬਣਾਇਆ ਗਿਆ ਸੀ ਉਸ ਦਿਨ ਤੋ ਹੀ ਗੈਂਗਸਟਰ ਉਨਾਂ ਨੂੰ ਧਮਕੀਆਂ ਦੇ ਰਹੇ ਸਨ ਕਿ ਇਸਨੂੰ ਬੈਠਾ ਲਵੋ ਨਹੀ ਤਾਂ ਤੁਹਾਡੇ ਪਰਿਵਾਰ ਦਾ ਨੁਕਸਾਨ ਕੀਤਾ ਜਾਵੇਗਾ। ਬੀਤੀ ਦੇਰ ਰਾਤ ਹਮਲਾਵਰਾਂ ਨੇ ਇਸ ਘਟਨਾ ਨੂੰ ਅੰਜਾਮ ਦਿਤਾ। ਇਸ ਸਬੰਧੀ ਚੀਮਾ ਨੇ ਪਿੰਡ ਦੇ ਹੀ ਕੁੱਝ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
Source babushahi







