ਨਗਰ ਨਿਗਮ ਮੋਹਾਲੀ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਲੱਗੇ ਦਰਖਤਾਂ ਤੋਂ ਬੱਲਮਖੀਰੇ ਤੁੜਵਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ
- Admin Default
- 22 Oct, 2024 07:20
ਨਗਰ ਨਿਗਮ ਮੋਹਾਲੀ ਵੱਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਕਿਨਾਰੇ ਲੱਗੇ ਦਰਖਤਾਂ ਤੋਂ ਬੱਲਮਖੀਰੇ ਤੁੜਵਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਨਗਮ ਨਿਗਮ ਮੋਹਾਲੀ ਵੱਲੋਂ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਲੱਗੇ ਦਰਖਤਾਂ ਉਪਰ ਲੱਗੇ ਬੱਲਮਖੀਰਿਆਂ ਦੀ ਸਮੱਸਿਆ ਦੀ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ, ਇਨ੍ਹਾਂ ਬੱਲਮਖੀਰਿਆਂ ਨੂੰ ਤੋੜਨ ਦੀ ਮੁਹਿੰਮ ਦੀ ਸ਼ੁਰੂਆਤ ਫੇਜ਼ 4-5 ਨੂੰ ਵੰਡਦੀ ਸੜਕ (ਸ਼ੋਪਿੰਗ ਸੈਟਰ ਰੋਡ) ਤੋਂ ਕਰ ਦਿੱਤੀ ਗਈ ਹੈ। ਇਸ ਮੁਹਿੰਮ ਦੇ ਪਹਿਲੇ ਚਰਨ ਵਿੱਚ ਫੇਜ਼ 4-5 ਨੂੰ ਵੰਡਦੀ ਸੜਕ (ਸ਼ੋਪਿੰਗ ਸੈਂਟਰ ਰੋਡ) ਤੋਂ ਫੇਜ਼ 7-8 ਦੀਆਂ ਲਾਇਟਾਂ ਤੱਕ ਲੱਗੇ ਦਰੱਖਤਾਂ ਤੋਂ ਪੱਕ ਚੁੱਕੇ ਬੱਲਮਖੀਰੇ ਤੁੜਵਾਏ ਜਾ ਰਹੇ ਹਨ, ਇਹ ਕੰਮ ਮਿਤੀ 5.11.2024 ਤੱਕ ਮੁਕੰਮਲ ਹੋ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੀਆਂ ਬਾਕੀ ਰਹਿੰਦੀਆ ਮੁੱਖ ਸੜਕਾਂ ਉਪਰ ਪੱਕ ਚੁੱਕੇ ਬੱਲਮਖੀਰੇ ਤੋੜਨ ਦਾ ਕੰਮ ਮਿਤੀ 15.12.2024 ਤੱਕ ਪੂਰਾ ਕਰ ਦਿੱਤਾ ਜਾਵੇਗਾ। ਜੇਕਰ ਕਿਸੇ ਸ਼ਹਿਰ ਵਾਸੀ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਨਗਰ ਨਿਗਮ ਦੇ ਟੋਲ ਫਰੀ ਨੰ. 18001370007 ‘ਤੇ ਸਪੰਰਕ ਕਰ ਸਕਦਾ ਹੈ ਅਤੇ ਇਸ ਸਬੰਧੀ ਸ਼ਿਕਾਇਤ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ।
Source babushahi







