ਕਸ਼ਮੀਰ ਘਾਟੀ ਦੇ ਅੱਤਵਾਦੀ ਹਮਲੇ ਵਿੱਚ ਮਾਰੇ ਜਾਣ ਵਾਲਿਆਂ ਵਿੱਚ ਗੁਰਦਾਸਪੁਰ ਦਾ ਨੌਜਵਾਨ ਸ਼ਾਮਿਲ
- Admin Default
- 22 Oct, 2024 07:23
ਕਸ਼ਮੀਰ ਘਾਟੀ ਦੇ ਅੱਤਵਾਦੀ ਹਮਲੇ ਵਿੱਚ ਮਾਰੇ ਜਾਣ ਵਾਲਿਆਂ ਵਿੱਚ ਗੁਰਦਾਸਪੁਰ ਦਾ ਨੌਜਵਾਨ ਸ਼ਾਮਿਲ
ਗੁਰਦਾਸਪੁਰ
ਕਸ਼ਮੀਰ ਘਾਟੀ ਦੇ ਜ਼ਿਲਾ ਗੰਦਰਬਲ ਵਿਚ ਬੀਤੀ ਸ਼ਾਮ ਅੱਤਵਾਦੀਆਂ ਦੇ ਹਮਲੇ ਵਿਚ ਜ਼ਿਲ੍ਾ ਗੁਰਦਾਸਪੁਰ ਦੇ ਪਿੰਡ ਸੱਖੋਵਾਲ ਦਾ ਗੁਰਮੀਤ ਸਿੰਘ ਵੀ ਸ਼ਾਮਲ ਹੈ। ਉਸ ਦਾ ਪਿਤਾ ਧਰਮ ਸਿੰਘ ਵੀ ਫੌਜ ਵਿੱਚ ਸੇਵਾਵਾਂ ਨਿਭਾਅ ਚੁੱਕਾ ਹੈ। ਮ੍ਰਿਤਕ ਗੁਰਮੀਤ ਸਿੰਘ (38) ਆਪਣੇ ਪਿਛੇ ਮਾਂ ਬਾਪ ਤੋਂ ਇਲਾਵਾ ਪਤਨੀ,ਇਕ ਧੀ ਤੇ ਪੁੱਤ ਛੱਡ ਗਿਆ। ਜਾਣਕਾਰੀ ਮੁਤਾਬਕ ਗੁਰਮੀਤ ਸਿੰਘ ਜੋ ਕਈ ਸਾਲਾਂ ਤੋਂ ਫ਼ੌਜ ਦੇ ਸਾਜ਼ੋ ਸਾਮਾਨ ਨੂੰ ਇਧਰ ਉਧਰ ਲਿਜਾਉਣ ਲਈ ਇੱਕ ਮਜ਼ਦੂਰ ਵੱਜੋਂ ਕੰਮ ਕਰ ਰਿਹਾ ਸੀ।
ਇਸ ਅੱਤਵਾਦੀਆਂ ਦੇ ਹਮਲੇ ਵਿਚ ਇੱਕ ਡਾਕਟਰ ਅਤੇ 6 ਮਜ਼ਦੂਰ ਮਾਰੇ ਗਏ।
Source babushahi







