Breaking: ਚੋਣ ਜਾਬਤੇ ਦੌਰਾਨ ਡੇਰਾ ਬਾਬਾ ਨਾਨਕ 'ਚ ਚੱਲੀ ਗੋਲੀ
- Admin Default
- 24 Oct, 2024 05:45
Breaking: ਚੋਣ ਜਾਬਤੇ ਦੌਰਾਨ ਡੇਰਾ ਬਾਬਾ ਨਾਨਕ 'ਚ ਚੱਲੀ ਗੋਲੀ
ਗੁਰਦਾਸਪੁਰ
- ਡੇਰਾ ਬਾਬਾ ਨਾਨਕ ਕਸਬੇ ਦੇ ਬਾਜ਼ਾਰ ਜੋੜੀਆਂ ਵਿਖੇ ਸਥਿਤ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਨੂੰ ਅਣਪਛਾਤੇ ਵਿਅਕਤੀ ਵੱਲੋਂ ਮਾਰੀ ਗਈ ਗੋਲੀ। ਜਾਣਕਾਰੀ ਅਨੁਸਾਰ ਇੱਕ ਅਣਪਛਾਤਾ ਵਿਅਕਤੀ ਜਿਸ ਨੇ ਮੂੰਹ ਤੇ ਕੱਪੜਾ ਬੰਨਿਆ ਹੋਇਆ ਸੀ ਦੇਰ ਸ਼ਾਮ 7 ਵਜੇ ਦੇ ਕਰੀਬ ਦੁਕਾਨ ਤੇ ਆਇਆ ਤੇ ਆਉਂਦੇ ਹੀ ਗੋਲੀ ਚਲਾ ਦਿੱਤੀ।
ਗੋਲੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਦੇ ਖੱਬੇ ਪੱਟ ਤੇ ਵੱਜਣ ਦੀ ਖਬਰ ਹੈ ਜਾਣਕਾਰੀ ਅਨੁਸਾਰ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨੇੜੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।
Source babushahi







