ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ 10 ਕੁਇੰਟਲ ਨਕਲੀ ਖੋਇਆ ਬਰਾਮਦ
- Admin Default
- 24 Oct, 2024 10:04
ਅੰਮ੍ਰਿਤਸਰ: ਸਿਹਤ ਵਿਭਾਗ ਵੱਲੋਂ 10 ਕੁਇੰਟਲ ਨਕਲੀ ਖੋਇਆ ਬਰਾਮਦ
ਅੰਮ੍ਰਿਤਸਰ
- ਅੱਜ ਤੜਕਸਾਰ ਸਿਹਤ ਵਿਭਾਗ ਦੀ ਟੀਮ ਵੱਲੋਂ ਅੰਮ੍ਰਿਤਸਰ ਦੇ ਸਿਟੀ ਸੈਂਟਰ ਵਿੱਚ ਰੇਡ ਕੀਤੀ ਗਈ। ਰੇਡ ਦੌਰਾਨ ਸਿਹਤ ਵਿਭਾਗ ਦੀ ਟੀਮ ਨੂੰ 10 ਕੁਇੰਟਲ ਦੇ ਕਰੀਬ ਨਕਲੀ ਖੋਇਆ ਬਰਾਮਦ ਹੋਇਆ। ਗੁਪਤ ਸੂਚਨਾ ਦੇ ਅਧਾਰ ਤੇ ਸਿਹਤ ਵਿਭਾਗ ਦੀ ਟੀਮ ਜਦੋਂ ਸਿਟੀ ਸੈਂਟਰ ਪੁੱਜੀ ਤਾਂ ਇੱਕ ਬੱਸ ਦੇ ਵਿੱਚ ਰਾਜਸਥਾਨ ਤੋਂ 10 ਕੁਇੰਟਲ ਦੇ ਕਰੀਬ ਨਕਲੀ ਖੋਆ ਲਿਆਂਦਾ ਗਿਆ ਸੀ ਜੋ ਅੰਮ੍ਰਿਤਸਰ ਵਿੱਚ ਸਪਲਾਈ ਹੋਣਾ ਸੀ ਉਸ ਨੂੰ ਸਿਹਤ ਵਿਭਾਗ ਦੀ ਟੀਮ ਨੇ ਬਰਾਮਦ ਕਰ ਲਿਆ।
ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਖੋਇਆ ਕਿਸ ਕੋਲੋਂ ਅੰਮ੍ਰਿਤਸਰ ਵਿੱਚ ਮੰਗਵਾਇਆ ਗਿਆ ਸੀ ਤੇ ਇਹਦੇ ਸੈਂਪਲ ਵੀ ਟੈਸਟ ਲਈ ਭੇਜੇ ਜਾਣਗੇ ਤੇ ਰਿਪੋਰਟ ਆਉਣ ਦੇ ਬਾਅਦ ਹੀ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਰਕਾਰ ਵੱਲੋਂ ਸਖਤ ਹਦਾਇਤਾਂ ਹਨ ਜੋ ਵੀ ਨਕਲੀ ਸਮਾਨ ਜਾਂ ਘਟੀਆ ਸਮਾਨ ਬਾਜ਼ਾਰ ਵਿੱਚ ਲੋਕਾਂ ਨੂੰ ਵੇਚਦੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ।
Source babushahi







