ਜਿਮਨੀ ਚੋਣਾਂ ਦੌਰਾਨ ਚਲੀ ਗੋਲੀ, ਡੇਰਾ ਬਾਬਾ ਨਾਨਕ ਦੇ ਮੈਡੀਕਲ ਸਟੋਰ ਮਾਲਕ ਦੇ ਪੱਟ ਵਿੱਚ ਮਾਰੀ ਗੋਲੀ ਮੁਲਜਮ ਫਰਾਰ
- Admin Default
- 24 Oct, 2024 10:07
ਜਿਮਨੀ ਚੋਣਾਂ ਦੌਰਾਨ ਚਲੀ ਗੋਲੀ, ਡੇਰਾ ਬਾਬਾ ਨਾਨਕ ਦੇ ਮੈਡੀਕਲ ਸਟੋਰ ਮਾਲਕ ਦੇ ਪੱਟ ਵਿੱਚ ਮਾਰੀ ਗੋਲੀ ਮੁਲਜਮ ਫਰਾਰ
ਗੁਰਦਾਸਪੁਰ
ਬੀਤੀ ਦੇਰ ਸ਼ਾਮ ਡੇਰਾ ਬਾਬਾ ਨਾਨਕ ਵਿੱਚ ਮੈਡੀਕਲ ਸਟੋਰ ਦੇ ਪੱਟ ਵਿੱਚ ਗੋਲੀ ਮਾਰ ਕੇ ਨੌਜਵਾਨ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਇਕ ਨੌਜਵਾਨ ਝੋਲੀਆਂ ਬਾਜ਼ਾਰ ਵੀ ਸਥਿਤ ਬੇਦੀ ਮੈਡੀਕਲ ਸਟੋਰ ਵਿੱਚ ਆਇਆ ਅਤੇ ਉਸ ਦੇ ਮਾਲਕ ਰਣਦੀਪ ਸਿੰਘ ਦੇ ਪੱਟ ਵਿੱਚ ਗੋਲੀ ਮਾਰ ਕੇ ਇੱਕ ਹੋਰ ਨੌਜਵਾਨ ਨਾਲ ਮੋਟਰਸਾਈਕਲ ਤੇ ਫਰਾਰ ਹੋ ਗਿਆ। ਗੋਲੀ ਮਾਰਨ ਵਾਲੇ ਵਿਅਕਤੀ ਨੇ ਮੂੰਹ ਤੇ ਕੱਪੜਾ ਬੰਨਿਆ ਹੋਇਆ ਸੀ ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐਸਪੀ ਜਸਬੀਰ ਸਿੰਘ ਅਤੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ। ਇਸ ਮੌਕੇ ਤੇ ਡੀਐਸਪੀ ਜਸਬੀਰ ਸਿੰਘ ਨੇ ਦੱਸਿਆ ਕਿ ਜਖਮੀ ਮੈਡੀਕਲ ਸਟੋਰ ਮਾਲਕ ਨੂੰ ਗੋਲੀ ਲੱਗਣ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਉਹਨਾਂ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਜਾਰੀ ਹੈ। ਮੈਡੀਕਲ ਸਟੋਰ ਮਾਲਕ ਨੂੰ ਭੀੜ ਭੜਕੇ ਵਾਲੇ ਬਾਜ਼ਾਰ ਵਿੱਚ ਗੋਲੀ ਮਾਰਨ ਦੀ ਘਟਨਾ ਕਾਰਨ ਇਲਾਕੇ ਵਿੱਚ ਚਰਚਾ ਪਾਈ ਜਾ ਰਹੀ ਹੈ।
Source babushahi







