ਪ੍ਰਸ਼ਾਸਨ ਦੀ ਪਾਬੰਦੀ ਦੇ ਬਾਵਜੂਦ ਸਰੇਆਮ ਵਿਕ ਰਹੇ ਪਟਾਕੇ
- Admin Default
- 25 Oct, 2024 09:18
ਪ੍ਰਸ਼ਾਸਨ ਦੀ ਪਾਬੰਦੀ ਦੇ ਬਾਵਜੂਦ ਸਰੇਆਮ ਵਿਕ ਰਹੇ ਪਟਾਕੇ
ਗੁਰਦਾਸਪੁਰ
ਜਿਲਾ ਪ੍ਰਸ਼ਾਸਨ ਵੱਲੋਂ ਬੀਤੇ ਦਿਨ ਹੀ ਰਿਹਾਇਸ਼ੀ ਇਲਾਕਿਆਂ ਵਿੱਚ ਪਟਾਕਿਆਂ ਦੀ ਬਿਕਰੀ ਤੇ ਪਾਬੰਦੀ ਲਗਾਉਣ ਦੇ ਸਖਤ ਹੁਕਮ ਜਾਰੀ ਕੀਤੇ ਗਏ ਸਨ ਪਰ ਬਾਵਜੂਦ ਇਸਦੇ ਰਿਹਾਇਸ਼ੀ ਇਲਾਕਿਆਂ ਵਿੱਚ ਦੁਕਾਨਾਂ ਵਿੱਚ ਵੱਡੇ ਪੱਧਰ ਤੇ ਪਟਾਕੇ ਸਟੋਰ ਕਰ ਲਏ ਗਏ ਹਨ ਅਤੇ ਸਰੇਆਮ ਵੇਚੇ ਜਾ ਰਹੇ ਹਨ। ਰਿਹਾਇਸ਼ੀ ਇਲਾਕਿਆਂ ਵਿੱਚ ਪਟਾਕੇ ਸਟੋਰ ਕੀਤੇ ਜਾਣ ਕਾਰਨ ਨੇੜੇ ਤੇੜੇ ਦੇ ਰਹਿਣ ਵਾਲਿਆਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਦੁਕਾਨਦਾਰਾਂ ਵੱਲੋਂ ਵੱਡੇ ਬੰਬ ਵੀ ਸਟੋਰ ਕੀਤੇ ਗਏ ਹਨ ਅਤੇ ਸਰੇਆਮ ਵੇਚੇ ਜਾ ਰਹੇ ਹਨ । ਇਹਨਾਂ ਵਿੱਚੋਂ ਕਈ ਹੋਲਸੇਲ ਦੇ ਪਟਾਕਾ ਵਪਾਰੀ ਵੀ ਸ਼ਾਮਿਲ ਹਨ।
ਜਦੋਂ ਇਸ ਬਾਰੇ ਐਸਐਸਪੀ ਦਾਇਮਾ ਹਰੀਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜਿਲਾ ਅਧਿਕਾਰੀਆਂ ਵੱਲੋਂ ਪਟਾਕੇ ਵੇਚਣ ਦੀ ਜਗ੍ਹਾ ਨਿਰਧਾਰਿਤ ਕੀਤੀ ਗਈ ਹੈ । ਹਰਦੋਛੰਨੀ ਰੋਡ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ ਦੇ ਸਾਹਮਣੇ ਵਾਲੀ ਦੁਸ਼ਹਿਰਾ ਗਰਾਉਂਡ ਵਿਖੇ ਹੀ ਪਟਾਕਿਆ ਦੇ ਸਟਾਲ ਲਗਾਏ ਜਾ ਸਕਦੇ ਹਨ ਅਤੇ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਸਟੋਰ ਕਰਨ ਤੇ ਬਿਲਕੁਲ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਸਿਰਫ ਉਹ ਦੁਕਾਨਦਾਰ ਹੀ ਪਟਾਕੇ ਵੇਚ ਸਕਦਾ ਹੈ ਜਿਸ ਨੂੰ ਕਿ ਲੱਕੀ ਡਰਾਅ ਰਾਹੀਂ ਮਨਜ਼ੂਰੀ ਦਿੱਤੀ ਜਾਂਦੀ ਹੈ। ਜੇਕਰ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਕੋਈ ਦੁਕਾਨਦਾਰ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
Source babushahi







