:

ਸ਼ਾਮਲਾਟ ਜਗ੍ਹਾ 'ਚ ਪਾਥੀਆਂ ਪੱਥਣ ਨੂੰ ਲੈਕੇ ਹੋਇਆ ਕਤਲ


ਸ਼ਾਮਲਾਟ ਜਗ੍ਹਾ 'ਚ ਪਾਥੀਆਂ ਪੱਥਣ ਨੂੰ ਲੈਕੇ ਹੋਇਆ ਕਤਲ

ਬਲਜੀਤ ਸਿੰਘ ਦੀ ਰਿਪੋਰਟ

- ਪੁਲੀਸ ਵਲੋਂ ਮਾਮਲਾ ਦਰਜ ਕਰ ਕੀਤੀ ਜਾ ਰਹੀ ਅਗਲੀ ਕਾਰਵਾਈ

ਤਰਨਤਾਰਨ

ਪੁਲੀਸ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਮਰਗਿੰਦਪੁਰਾ ਵਿਚ ਸ਼ਾਮਲਾਟ ਜਗ੍ਹਾ ਜਿੱਥੇ ਪਾਥੀਆਂ ਪਥਣ ਨੂੰ ਲੈਕੇ ਹੋਈ  ਆਪਸੀ ਤਕਰਾਰ ਦੇ ਚੱਲਦੇ 50/55 ਸਾਲਾਂ ਦੇ ਵਿਅਕਤੀ ਚਰਨ ਸਿੰਘ ਦਾ  ਕਤਲ ਕਰ ਦਿੱਤਾ ਗਿਆ। 

ਇਸ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਾਮਲਾਟ ਜਗ੍ਹਾ ਪਾਥੀਆਂ ਪਥਣ ਨੂੰ ਲੈਕੇ ਔਰਤਾਂ ਜਾ ਝਗੜਾ ਹੋ ਰਿਹਾ ਅਤੇ ਇਕ ਧਿਰ ਵਲੋਂ ਇਸ ਉੱਪਰ ਆਪਣਾ ਕਬਜਾ ਦੱਸਦੇ ਦੂਜੀ ਧਿਰ ਨਾਲ ਝਗੜਾ ਕੀਤਾ ਜਾ ਰਿਹਾ ਕਿ ਚਰਨ ਸਿੰਘ ਉਥੇ ਮੌਕੇ ਤੇ ਲੜਾਈ ਖ਼ਤਮ ਕਰਵਾਉਣ ਲਈ ਪੁਜੀਆਂ ਦਾ ਦੂਜੀ ਧਿਰ ਦੀਆਂ ਔਰਤਾਂ ਨੇ ਉਸਨੂੰ ਕਾਬੂ ਕਰ ਉਸਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤਾ ਜਿਸ ਕਾਰਣ ਉਸਦੀ ਮੌਤ ਹੋ ਗਈ ਮਿਰਤਕ ਦੇ ਪਰਿਵਾਰ ਵਾਲਿਆਂ ਨੇ ਚਰਨ ਸਿੰਘ ਲਾਸ਼ ਨੂੰ ਥਾਣੇ ਅੱਗੇ ਲਿਜਾਕੇ ਰੋਸ ਪ੍ਰਗਟ ਕੀਤਾ ਗਿਆ। 

ਇਸ ਮਾਮਲੇ ਵਿਚ ਐੱਸ ਐੱਚ ਓ ਕੱਚਾ ਪੱਕਾ ਜਸਪਾਲ ਸਿੰਘ ਨੇ ਦੱਸਿਆ ਕਿ ਇਹ ਕਤਲ ਸ਼ਾਮਲਾਟ ਜਗ੍ਹਾ ਕਰਕੇ ਹੋਇਆ ਹੈ ਇਸ ਵਿਚ ਬੂਟਾ ਸਿੰਘ,ਅਮਨ ਅਤੇ ਹਰਮਨ ਨਾਂ ਸਮੇਤ ਹੋਰਨਾਂ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਂ ਰਹੀ ਹੈ।


Source babushahi