ਇਕ ਹੋਰ ਨਸ਼ਾ ਤਸਕਰ ਗ੍ਰਿਫਤਾਰ, 6 ਕਿਲੋ ਹੈਰੋਇਨ ਬਰਾਮਦ
- Admin Default
- 28 Oct, 2024 04:34
ਇਕ ਹੋਰ ਨਸ਼ਾ ਤਸਕਰ ਗ੍ਰਿਫਤਾਰ, 6 ਕਿਲੋ ਹੈਰੋਇਨ ਬਰਾਮਦ
ਚੰਡੀਗੜ੍ਹ
: 105 ਕਿਲੋ ਹੈਰੋਇਨ ਫੜੇ ਜਾਣ ਮਗਰੋਂ ਹੁਣ ਕਪੂਰਥਲਾ ਪੁਲਿਸ ਨੇ ਲਵਪ੍ਰੀਤ ਸਿੰਘ ਨਾਂ ਦਾ ਇਕ ਹੋਰ ਨਸ਼ਾ ਤਸਕਰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋਂ 6 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਡੀ ਜੀ ਪੀ ਗੌਰਵ ਯਾਦਵ ਨੇ ਇਕ ਟਵੀਟ ਵਿਚ ਸਾਂਝੀ ਕੀਤੀ।
ਉਹਨਾਂ ਦੱਸਿਆ ਕਿ ਨਸ਼ਾ ਤਸਕਰ ਨੇ ਇਹ ਹੈਰੋਇਨ ਰਾਜਸਥਾਨ ਦੇ ਹਨੁਮਾਨਗੜ੍ਹ ਤੋਂ ਲਿਆਂਦੀ ਸੀ ਜੋ ਅੱਗੇ ਨਵਜੋਤ ਸਿੰਘ ਨਾਂ ਦੇ ਨਸ਼ਾ ਤਸਕਰ ਨੂੰ ਦੇਣੀ ਸੀ। ਨਵਜੋਤ ਸਿੰਘ ਨੂੰ ਬੀਤੇ ਕੱਲ੍ਹ ਅੰਮ੍ਰਿਤਸਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਮਾਮਲੇ ਵਿਚ ਐਫ ਆਈ ਆਰ ਦਰਜ ਕਰ ਕੇ ਅਗਲੇਰੀ ਜਾਂਚ ਜਾਰੀ ਹੈ।
Source babushahi







