ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਜੇਤੂ ਵਿਖਾਉਣ ਲਈ ਝੂਠੀਆਂ ਇੰਟੈਲੀਜੈਂਸ ਰਿਪੋਰਟ ਸੋਸ਼ਲ ਮੀਡੀਆ ’ਤੇ ਫੈਲਾਉਣ ਦਾ ਲਾਇਆ ਦੋਸ਼
- Admin Default
- 28 Oct, 2024 06:05
ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਜੇਤੂ ਵਿਖਾਉਣ ਲਈ ਝੂਠੀਆਂ ਇੰਟੈਲੀਜੈਂਸ ਰਿਪੋਰਟ ਸੋਸ਼ਲ ਮੀਡੀਆ ’ਤੇ ਫੈਲਾਉਣ ਦਾ ਲਾਇਆ ਦੋਸ਼
ਅੰਮ੍ਰਿਤਸਰ
ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕਿ ਬੀਬੀ ਜਗੀਰ ਕੌਰ ਨੂੰ ਜੇਤੂ ਵਿਖਾਉਣ ਲਈ ਝੂਠੀਆਂ ਇੰਟੈਲੀਜੈਂਸ ਰਿਪੋਰਟਾਂ ਸੋਸ਼ਲ ਮੀਡੀਆ ’ਤੇ ਫੈਲਾਈਆਂ ਜਾ ਰਹੀਆਂ ਹਨ।
ਸੀਨੀਅਰ ਆਗੂ ਡਾੀ ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਕੇ ਲਿਖਿਆ ਹੈ ਕਿ, ’’ਬੀਬੀ ਜਗੀਰ ਕੌਰ ਜੀ ਨੂੰ ਪ੍ਰਧਾਨਗੀ ਚੋਣ ਵਿੱਚ ਜੇਤੂ ਦਿਖਾਉਂਣ ਲਈ ਇੰਟੈਲੀਜੈਂਸ ਦੀਆਂ ਝੂਠੀਆਂ ਰਿਪੋਰਟਾਂ ਸੋਸ਼ਲ ਮੀਡੀਆ ਵਿੱਚ ਪਾਉਣ ਵਾਲਿਆਂ ਨੂੰ ਸਨਿਮਰ ਬੇਨਤੀ ਹੈ ਕਿ ਅਸੀਂ ਵੀ ਸਰਕਾਰ ਵਿੱਚ ਲੰਮਾ ਸਮਾਂ ਰਹੇ ਹਾਂ।
ਇੰਟੈਲੀਜੈਂਸ ਦੀਆਂ ਰਿਪੋਰਟਾਂ ਦੀਆਂ ਈਮੇਲ ਕਾਪੀਆਂ ਇਸ ਤਰਾਂ ਮੁੱਖ ਮੰਤਰੀ ਦੇ ਓਐਸਡੀ ਵਗੈਰਾ ਨੂੰ ਨਹੀਂ ਜਾਂਦੀਆਂ ਅਤੇ ਨਾ ਹੀ ਇਸ ਤਰੀਕੇ ਫਾਈਲਾਂ ਉੱਤੇ ਪੁੱਟ ਅਪ ਕੀਤੀਆਂ ਜਾਂਦੀਆਂ ਹਨ।
ਇਸ ਲਈ ਜਾਅਲਸਾਜ਼ੀ ਕਰਨ ਤੋਂ ਗੁਰੇਜ਼ ਕਰੋ ਤੇ ਪਹਿਲਾਂ ਕਿਸੇ ਸਿਆਣੇ ਇੰਟੈਲੀਜੈਂਸ ਅਫਸਰ ਤੋਂ ਸਮਝ ਜ਼ਰੂਰ ਲਵੋ।’’
Source babushahi







