:

ਪੁਲਿਸ ਅਤੇ ਤਸਕਰਾ ਦੇ ਵਿਚਕਾਰ ਮੁਕਾਬਲਾ ਮਾਮਲਾ: ਦੋਵੇਂ ਮੁਲਜ਼ਮ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ


ਪੁਲਿਸ ਅਤੇ ਤਸਕਰਾ ਦੇ ਵਿਚਕਾਰ ਮੁਕਾਬਲਾ ਮਾਮਲਾ: ਦੋਵੇਂ ਮੁਲਜ਼ਮ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ 

- 25 ਅਕਤੂਬਰ ਨੂੰ ਤੜਕਸਾਰ ਤਾਰਾਂ ਵਾਲਾ ਪੁੱਲ ਤੇ ਪੁਲਿਸ ਅਤੇ ਤਸਕਰਾ ਦੇ ਵਿਚਕਾਰ ਹੋਈ ਫਾਇਰਿੰਗ ਦੌਰਾਨ ਕਾਬੂ ਕੀਤੇ ਗਏ ਦੋ ਅਰੋਪੀਆਂ ਵਿੱਚੋਂ ਇੱਕ ਕੁਲਵਿੰਦਰ ਸਿੰਘ ਨੂੰ ਅਦਾਲਤ ਕੀਤਾ ਗਿਆ ਪੇਸ਼ 
- ਮਾਨਯੋਗ ਅਦਾਲਤ ਨੇ ਇੱਕ ਦਿਨ ਦਾ ਪੁਲਿਸ ਰਿਮਾਂਡ 
- ਦੂਸਰਾ ਆਰੋਪੀ ਰੇਸ਼ਮ ਸਿੰਘ ਪਹਿਲਾਂ ਹੀ ਕੀਤਾ ਜਾ ਚੁੱਕਿਆ ਸੀ ਪੇਸ਼
- ਹਥਿਆਰਾਂ ਦੀ ਡਿਲੀਵਰੀ ਦੇਣ ਪਹੁੰਚੇ ਦੋ ਤਸਕਰਾਂ ਦੀ ਪੁਲਿਸ ਨਾਲ ਹੋਈ ਸੀ ਮੁੱਠਭੇੜ 
- ਪੁਲਿਸ ਵੱਲੋਂ ਘੇਰਾ ਪਾਏ ਜਾਣ ਤੇ ਤਸਕਰਾਂ ਵੱਲੋਂ ਪੁਲਿਸ ਪਾਰਟੀ ਤੇ ਕੀਤੀ ਗਈ ਸੀ ਫਾਇਰਿੰਗ
- ਜਵਾਬੀ ਫਾਇਰਿੰਗ ਦੌਰਾਨ ਇੱਕ ਤਸਕਰ ਹੋਇਆ ਸੀ ਜਖਮੀ
- ਦੋਨਾਂ ਨੂੰ ਗ੍ਰਿਫਤਾਰ ਕਰਕੇ ਦੋ ਪਿਸਟਲ ਕੀਤੇ ਗਏ ਸਨ ਬ੍ਰਾਮਦ 

ਅੰਮ੍ਰਿਤਸਰ

- ਅੰਮ੍ਰਿਤਸਰ ਦੇ ਤਰਨਤਾਰਨ ਰੋਡ ਉੱਪਰ ਪਿਛਲੇ ਦਿਨੀ ਦੋ ਨੌਜਵਾਨਾਂ ਵੱਲੋਂ ਪੁਲਿਸ ਉੱਪਰ ਫਾਇਰਿੰਗ ਕੀਤੀ ਗਈ ਸੀ ਜਿਸ ਦੌਰਾਨ ਪੁਲਿਸ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ ਜਿਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ, ਇੱਕ ਸੋਡਾ ਫੈਕਟਰੀ ਦੇ ਮਾਲਕ ਉੱਪਰ ਇਹਨਾਂ ਵੱਲੋਂ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਜਿਸ ਦੌਰਾਨ ਹੀ ਪਿਛਲੇ ਦਿਨੀ ਤਰਨ ਰੋਡ ਉੱਪਰ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੌਰਾਨ ਇਹਨਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਸੀਪੁਲਿਸ ਉੱਪਰ ਗੋਲੀਆਂ ਚਲਾਉਣ ਵਾਲੇ ਉਸ ਵਿਅਕਤੀ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਉੱਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਪੁੱਛਕਿਛ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਇਹਨਾਂ ਉੱਪਰ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਦਰਜ ਹਨ।


Source babushahi