:

ਪੰਜਾਬ ਪੁਲਿਸ ਵੱਲੋਂ ਦੋ ਸ਼ੂਟਰ ਲਖਨਊ ਤੋਂ ਗ੍ਰਿਫਤਾਰ


ਪੰਜਾਬ ਪੁਲਿਸ ਵੱਲੋਂ ਦੋ ਸ਼ੂਟਰ ਲਖਨਊ ਤੋਂ ਗ੍ਰਿਫਤਾਰ


ਚੰਡੀਗੜ੍ਹ

: ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਪੁਲਿਸ ਨਾਲ ਇਕ ਸਾਂਝੀ ਮੁਹਿੰਮ ਵਿਚ ਦੋ ਸ਼ੂਟਰਾਂ ਨੂੰ ਲਖਨਊ ਤੋਂ ਗ੍ਰਿਫਤਾਰ ਕੀਤਾ ਹੈ। ਦੋਵੇਂ ਪੰਜਾਬ ਵਿਚ ਕਈ ਸਨਸਨੀਖੇਜ਼ ਕਤਲਾਂ ਵਿਚ ਲੋੜੀਂਦੇ ਸਨ। ਗ੍ਰਿਫਤਾਰ ਕੀਤੇ ਗਏ ਸ਼ੂਟਰਾਂ ਦੀ ਪਛਾਣ ਬਿਕਰਮਜੀਤ ਉਰਫ ਵਿੱਕੀ ਜੋ ਕਿ ਤਰਨਤਾਰਨ ਵਿਚ ਮਾਰਚ 2024 ਵਿਚ ਹੋਏ ਗੁਰਪ੍ਰੀਤ ਸਿੰਘ ਉਰਫ ਗੋਲੀ ਮਾਹਲ ਕਤਲ ਕੇਸ ਵਿਚ ਲੋੜੀਂਦਾ ਸੀ ਅਤੇ ਪੰਜਾਬ ਸਿੰਘ ਜੋ ਕਿ ਸਤੰਬਰ 2024 ਵਿਚ ਫਿਰੋਜ਼ਪੁਰ ਵਿਚ ਹੋਏ ਤੀਹਰੇ ਕਤਲ ਕਾਂਡ ਵਿਚ ਲੋੜੀਂਦਾ ਸੀ, ਵਜੋਂ ਹੋਈ ਹੈ।
ਇਹ ਜਾਣਕਾਰੀ ਡੀ ਜੀ ਪੀ ਗੌਰਵ ਯਾਦਵ ਨੇ ਇਕ ਟਵੀਟ ਵਿਚ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਦੋਵੇਂ ਸ਼ੂਟਰਾਂ ਦਾ ਅਪਰਾਧਿਕ ਪਿਛੋਕੜ ਹੈ ਤੇ ਇਹ ਵਿਦੇਸ਼ਾਂ ਵਿਚ ਵਸਦੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਕੰਮ ਕਰਦੇ ਸਨ।


Source babushahi