ਅੰਮ੍ਰਿਤਸਰ: ਬੈਂਕ ਨੂੰ ਡਕੈਤਾਂ ਨੇ ਬਣਾਇਆ ਨਿਸ਼ਾਨਾ: ਦੋ ਨਕਾਬਪੋਸ਼ 5 ਤੋਂ ਲੈ ਕੇ 6 ਲੱਖ ਰੁਪਏ ਦੀ ਨਕਦੀ ਲੁੱਟ ਕੇ ਹੋਏ ਫਰਾਰ
- Reporter 12
- 30 Oct, 2024 05:30
ਅੰਮ੍ਰਿਤਸਰ: ਬੈਂਕ ਨੂੰ ਡਕੈਤਾਂ ਨੇ ਬਣਾਇਆ ਨਿਸ਼ਾਨਾ: ਦੋ ਨਕਾਬਪੋਸ਼ 5 ਤੋਂ ਲੈ ਕੇ 6 ਲੱਖ ਰੁਪਏ ਦੀ ਨਕਦੀ ਲੁੱਟ ਕੇ ਹੋਏ ਫਰਾਰ
- ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ
- ਦੋਵੇਂ ਨਕਾਬੋਸ਼ ਸੀਸੀਟੀਵੀ 'ਚ ਸਾਫ ਆ ਰਹੇ ਨਜ਼ਰ
ਮਜੀਠਾ
ਪੰਜਾਬ ਵਿੱਚ ਆਏ ਦਿਨ ਹੀ ਬੈਂਕ ਹੁਣ ਲੁਟੇਰਿਆਂ ਦੇ ਨਿਸ਼ਾਨਿਆਂ ਤੇ ਹਨ ਬੀਤੇ ਕੁਝ ਦਿਨ ਪਹਿਲਾਂ ਵੀ ਅੰਮ੍ਰਿਤਸਰ ਤੇ ਮਜੀਠਾ ਦੇ ਲੱਗਦੇ ਇੱਕ ਪਿੰਡ ਦੇ ਵਿੱਚ 25 ਲੱਖ ਰੁਪਏ ਦੀ ਨਕਦੀ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਸਨ ਲੇਕਿਨ ਹੁਣ ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਦੇ ਮਜੀਠਾ ਦੇ ਇੱਕ ਨਿੱਜੀ ਬੈਂਕ ਦੇ ਵਿੱਚ ਦੋ ਲੁਟੇਰਿਆਂ ਵੱਲੋਂ ਪੰਜ ਤੋਂ ਲੈ ਕੇ 6 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਅਤੇ ਉਹਨਾਂ ਦੀ ਇਹ ਘਟਨਾ ਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਹਾਲਾਂਕਿ ਜਦੋਂ ਪੁਲਿਸ ਕੋਲ ਇਸ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤੇ ਪੁਲਿਸ ਵੱਲੋਂ ਹਜੇ ਚੁੱਪੀ ਧਾਰੀ ਹੋਈ।
Source babushahi







