ਆਬਕਾਰੀ ਵਿਭਾਗ ਵਲੋਂ 245 ਲੀਟਰ ਨਾਜਾਇਜ਼ ਸ਼ਰਾਬ ਬਰਾਮਦ
- Admin Default
- 30 Oct, 2024 08:50
ਆਬਕਾਰੀ ਵਿਭਾਗ ਵਲੋਂ 245 ਲੀਟਰ ਨਾਜਾਇਜ਼ ਸ਼ਰਾਬ ਬਰਾਮਦ
ਹੁਸ਼ਿਆਰਪੁਰ
ਆਬਕਾਰੀ ਵਿਭਾਗ ਵਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਖਿਲਾਫ ਵਿੱਢੀ ਮੁਹਿੰਮ ਤਹਿਤ ਟਾਂਡਾ ਖੇਤਰ ਦੇ ਪਿੰਡ ਅਹਿਆਪੁਰ ਨੇੜੇ ਵਿਸ਼ੇਸ਼ ਛਾਪੇਮਾਰੀ ਦੌਰਾਨ 245 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਵਿਭਾਗ ਵਲੋਂ ਇਹ ਛਾਪੇਮਾਰੀ ਹੁਸ਼ਿਆਰਪੁਰ-2 ਦੇ ਐਕਸਾਈਜ਼ ਪ੍ਰੀਤ ਭੂਪਿੰਦਰ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿਚ ਐਕਸਾਈਜ਼ ਇੰਸਪੈਕਟਰ ਅਮਿਤ ਵਿਆਸ, ਐਕਸਾਈਜ਼ ਇੰਸਪੈਕਟਰ ਅਜੇ ਕੁਮਾਰ ਅਤੇ ਪੁਲਿਸ ਸਟੇਸ਼ਨ ਟਾਂਡਾ ਦੀ ਟੀਮ ਵੀ ਸ਼ਾਮਿਲ ਸੀ। ਵਿਭਾਗ ਦੇ ਅਧਿਕਾਰੀਆਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਛਾਪੇਮਾਰੀ ਦੌਰਾਨ ਟਾਂਡਾ ਦੇ ਅਹਿਆਪੁਰ ਹਲਕੇ ਵਿਚ 7 ਕੈਨ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਜਿਸ ਦੀ ਕੁੱਲ ਮਾਤਰਾ 245 ਲੀਟਰ (2,45,0000 ਮਿਲੀਟਰ) ਹੈ। ਇਸ ਮਾਮਲੇ ਵਿਚ ਥਾਣਾ ਟਾਂਡਾ ਵਿਚ ਐਫ.ਆਈ.ਆਰ. ਦਰਜ ਕੀਤੀ ਗਈ ਹੈ।
Source babushahi







