:

ਮਲੇਰਕੋਟਲਾ: ਇੰਗਲੈਂਡ ਤੋਂ ਢਾਈ ਮਹੀਨਿਆਂ ਬਾਅਦ ਪਿੰਡ ਪੁੱਜੀ ਨੌਜਵਾਨ ਦੀ ਮ੍ਰਿਤਕ ਦੇਹ, ਨਮ ਅੱਖਾਂ ਨਾਲ ਅੰਤਿਮ ਸਸਕਾਰ


ਮਲੇਰਕੋਟਲਾ: ਇੰਗਲੈਂਡ ਤੋਂ ਢਾਈ ਮਹੀਨਿਆਂ ਬਾਅਦ ਪਿੰਡ ਪੁੱਜੀ ਨੌਜਵਾਨ ਦੀ ਮ੍ਰਿਤਕ ਦੇਹ, ਨਮ ਅੱਖਾਂ ਨਾਲ ਅੰਤਿਮ ਸਸਕਾਰ 

- ਮਲੇਰਕੋਟਲਾ ਦੇ ਨੇੜਲੇ ਪਿੰਡ ਸ਼ੇਰਗੜ੍ਹ ਚੀਮਾ ਦੇ 23 ਸਾਲਾਂ ਨੌਜਵਾਨ ਦੀ ਇੰਗਲੈਂਡ ਵਿਚ ਭੇਦਭਰੀ ਹਾਲਤ ਵਿਚ ਮਿਲੀ ਮ੍ਰਿਤਕ ਦੇਹ ਦਾ ਮਾਮਲਾ
- ਢਾਈ ਮਹੀਨਿਆਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ ਉਸਦੇ ਪਿੰਡ  ਪੁੱਜੀ ਅੰਤਿਮ ਸਸਕਾਰ ਮੌਕੇ ਪੂਰੇ ਪਿੰਡ ਵਿਚ ਛਾਇਆ ਮਾਤਮ 

ਮਲੇਰਕੋਟਲਾ 

ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਕੇ ਸੁਨਿਹਰੀ ਭਵਿੱਖ ਦੀ ਆਸ ਨਾਲ ਇੰਗਲੈਂਡ ਗਏ ਜਿਲ੍ਹਾ ਮਾਲੇਰਕੋਟਲਾ ਦੇ ਪਿੰਡ ਸੇਰਗੜ੍ਹ ਚੀਮਾ ਦੇ 23 ਸਾਲ ਦੇ ਨੌਜਵਾਨ ਗੁਰਵੀਰ ਸਿੰਘ ਚੀਮਾ ਦੀ 12 ਅਗਸਤ ਨੂੰ ਇੰਗਲੈਂਡ ਵਿਚ ਹੋਈ ਮੌਤ ਤੋਂ ਬਾਅਦ ਢਾਈ ਮਹੀਨਿਆਂ ਬਾਅਦ ਅੱਜ ਉਸਦੀ ਮ੍ਰਿਤਕ ਦੇਹ ਉਸਦੇ ਪਿੰਡ ਸੇਰਗੜ੍ਹ ਚੀਮਾ ਵਿਖੇ ਬਾਅਦ ਦੁਪਹਿਰ ਜਦੋਂ ਪੁੱਜੀ ਤਾਂ ਪੂਰੇ ਪਿੰਡ ਵਿਚ ਮਾਤਮ ਛਾ ਗਿਆ।

ਪਿਛਲੇ ਕਰੀਬ 78 ਦਿਨ੍ਹਾਂ ਤੋਂ ਇੰਗਲੈਂਡ ਵਿਚ ਨੌਜਵਾਨ ਦੀ ਮ੍ਰਿਤਕ ਦੇਹ ਮੌਰਚਰੀ ਵਿਚ ਪਈ ਸੀ। ਅੱਜ ਸਵੇਰੇ ਉਸਦੀ ਮ੍ਰਿਤਕ ਦੇਹ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਪੁੱਜੀ ਜਿਥੋਂ ਐਬੂਲੈਂਸ ਦੇ ਜਰੀਏ ਪਿੰਡ ਲਿਆਂਦਾ ਗਿਆ। ਸ਼ਾਮ ਵੇਲੇ ਮ੍ਰਿਤਕ ਗੁਰਵੀਰ ਸਿੰਘ ਦਾ ਵੱਡੀ ਗਿਣਤੀ ਵਿਚ ਲੋਕਾਂ ਦੀ ਹਾਜ਼ਰੀ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਜਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਉਥੇ ਆਪਣੀ ਪਤਨੀ ਨਾਲ ਚਲਦੇ ਕਲੇਸ਼ ਕਾਰਣ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ। ਨੌਜਵਾਨ ਦੇ ਪਿਤਾ ਰਤਨਦੀਪ ਸਿੰਘ ਨੇ ਪੁਲਿਸ ਨੂੰ ਕੀਤੀ ਸਿਕਾਇਤ ਵਿਚ ਦੱਸਿਆ ਕਿ ਉਸਨੇ ਆਪਣੇ ਲੜਕੇ ਗੁਰਵੀਰ ਸਿੰਘ ਦਾ ਵਿਆਹ ਆਈਲੈਟਸ ਪਾਸ ਲੜਕੀ ਨਾਲ ਕੀਤਾ ਸੀ। ਉਸਨੇ ਆਪਣੇ ਪੁੱਤਰ ਦੇ ਸੁਨਿਹਰੇ ਭਵਿੱਖ ਨੂੰ ਦੇਖਦੇ ਹੋਏ ਵੱਖ ਵੱਖ ਬੈਂਕਾਂ ਅਤੇ ਆੜਤੀਏ ਕੋਲੋਂ ਵਿਆਜ ਦੇ ਪੈਸੇ ਲੈ ਕੇ ਆਪਣੀ ਨੂੰਹ ਨੂੰ 30 ਲੱਖ ਰੁਪਏ ਦਾ ਕਰਜਾ ਚੁੱਕ ਕੇ ਇੰਗਲੈਂਡ ਭੇਜਿਆ ਸੀ। 

ਦਸੰਬਰ 2023 ਉਸਦਾ ਪੁੱਤਰ ਵੀ ਵਰਕ ਪਰਮਿਟ ਤੇ ਇੰਗਲੈਂਡ ਚਲਾ ਗਿਆ। ਉਥੇ ਜਾਕੇ ਗੁਰਵੀਰ ਸਿੰਘ ਦਾ ਆਪਣੀ ਪਤਨੀ ਦੇ ਨਾਲ ਕਲੇਸ਼ ਪੈ ਗਿਆ। ਉਸਤੋਂ ਬਾਅਦ ਉਹ ਮਾਨਸਿਕ ਤੌਰ ਕਾਫੀ ਪ੍ਰੇਸ਼ਾਨ ਰਹਿਣ ਲੱਗ ਪਿਆ। ਦਿਨੋਂ ਦਿਨ ਵੱਧ ਰਹੀ ਪ੍ਰੇਸ਼ਾਨੀ ਦੇ ਚਲਦਿਆਂ ਲੰਘੀ 12 ਅਗਸਤ 2024 ਨੂੰ ਉਹ ਬੇਹੋਸ਼ੀ ਦੀ ਹਾਲਤ ਵਿਚ ਪਿਆ ਮਿਲਿਆ ਉਸਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। 

ਮ੍ਰਿਤਕ ਲੜਕੇ ਗੁਰਵੀਰ ਸਿੰਘ ਚੀਮਾ ਦੀ ਮ੍ਰਿਤਕ ਦੇਹ ਨੂੰ ਵਾਪਸ ਉਸਦੇ ਪਿੰਡ ਲਿਆਉਣ ਲਈ ਇੰਗਲੈਂਡ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਖਾਸਕਾਰ ਪੜਨ ਗਏ ਹੋਰਨਾਂ ਬੱਚਿਆਂ ਵੱਲੋਂ ਲਗਾਤਾਰ ਯਤਨ ਜਾਰੀ ਰੱਖੇ ਅਤੇ ਆਖਰਕਾਰ 78 ਦਿਨ੍ਹਾਂ ਬਾਅਦ ਉਸਦੇ ਮਾਪਿਆਂ ਨੂੰ ਆਪਣੇ ਪੁੱਤਰ ਦੇ ਆਖਰੀ ਦਰਸ਼ਨ ਨਸੀਬ ਹੋਏ।


Source babushahi