ਅਮਰੀਕਾ, ਯੂ.ਕੇ. ਤੇ ਕੈਨੇਡਾ ਤੋਂ ਆਉਂਦੇ ਸਿੱਖਾਂ ਨੂੰ ਪਾਕਿਸਤਾਨ ’ਚ ਮਿਲੇਗਾ ਆਨ ਅਰਾਈਵਲ ਵੀਜ਼ਾ
- Admin Default
- 02 Nov, 2024 13:17
ਅਮਰੀਕਾ, ਯੂ.ਕੇ. ਤੇ ਕੈਨੇਡਾ ਤੋਂ ਆਉਂਦੇ ਸਿੱਖਾਂ ਨੂੰ ਪਾਕਿਸਤਾਨ ’ਚ ਮਿਲੇਗਾ ਆਨ ਅਰਾਈਵਲ ਵੀਜ਼ਾ
ਲਾਹੌਰ,
ਪਾਕਿਸਤਾਨ ਦੇ ਇੰਟੀਰੀਅਰ ਮੰਤਰੀ ਮੋਹਸਿਨ ਨਕਵੀ ਨੇ ਐਲਾਨ ਕੀਤਾ ਹੈ ਕਿ ਅਮਰੀਕਾ, ਕੈਨੇਡਾ ਤੇ ਯੂ.ਕੇ. ਤੋਂ ਪਾਕਿਸਤਾਨ ਆਉਣ ਵਾਲੇ ਸਿੱਖਾਂ ਨੂੰ 30 ਮਿੰਟਾਂ ਦੇ ਅੰਦਰ-ਅੰਦਰ ਮੁਫਤ ਵੀਜ਼ਾ ਆਨ ਅਰਾਈਵਲ ਮਿਲੇਗਾ। ਇਹ ਪ੍ਰਗਟਾਵਾ ਪਾਕਿਸਤਾਨ ਦੀ ਅਖਬਾਰ ਦਾ ਡੋਨ ਨੇ ਕੀਤਾ ਹੈ।
ਅਖ਼ਬਾਰ ਮੁਤਾਬਕ ਮੰਤਰੀ ਨੇ ਕਿਹਾ ਕਿ ਤੁਹਾਡਾ ਸਾਲ ਵਿਚ 10 ਵਾਰ ਪਾਕਿਸਤਾਨ ਆਉਣ ’ਤੇ ਸਵਾਗਤ ਹੈ। ਹਰ ਵਾਰੀ ਅਸੀਂ ਤੁਹਾਡਾ ਇਥੇ ਸਵਾਗਤ ਕਰਾਂਗੇ। ਮੰਤਰੀ ਨੇ ਕਿਹਾ ਕਿ ਬਿਨੈਕਾਰਾਂ ਨੂੰ ਸਿਰਫ 30 ਮਿੰਟ ਵਿਚ ਵੀਜ਼ਾ ਲੈਣ ਲਈ ਫਾਰਮ ਭਰਨਾ ਪਵੇਗਾ। ਉਹਨਾਂ ਨੇ ਅਮਰੀਕਾ ਤੋਂ ਆਏ ਸਿੱਖ ਵਫਦ ਨਾਲ ਮੀਟਿੰਗ ਦੌਰਾਨ ਇਹ ਐਲਾਨ ਕੀਤਾ ਹੈ।
Source babushahi







