ਜਲੰਧਰ : ਖਿੰਗਰਾ ਗੇਟ 'ਤੇ ਹੋਏ ਗੋਲੀਕਾਂਡ ਦਾ ਮੁਲਜ਼ਮ ਕਾਬੂ
- Admin Default
- 03 Nov, 2024 11:52
ਜਲੰਧਰ : ਖਿੰਗਰਾ ਗੇਟ 'ਤੇ ਹੋਏ ਗੋਲੀਕਾਂਡ ਦਾ ਮੁਲਜ਼ਮ ਕਾਬੂ
ਜਲੰਧਰ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਜਲੰਧਰ ਦੇ ਖਿੰਜਰਾ ਗੇਟ ਦੇ ਕੋਲ ਇਕ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਜਿਸ ਤੋਂ ਬਾਅਦ ਆਰੋਪੀਆਂ ਨੂੰ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਗਿਰਫਤਾਰ ਕਰ ਲਿਆ ਗਿਆ ਅਤੇ ਉਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਹਜੇ ਤੱਕ ਪੁਲਿਸ ਕਿਸੇ ਵੀ ਤਰੀਕੇ ਦੀ ਪੂਰੀ ਜਾਣਕਾਰੀ ਨਹੀਂ ਦੇ ਰਹਿ ਪਰ ਪ੍ਰੈੱਸ ਕਾਨਫਰੰਸ ਦੌਰਾਨ ਪੁਲੀਸ ਨੇ ਦੱਸਿਆ ਕਿ ਗੋਲੀਆਂ ਚਲਾਉਣ ਵਾਲੇ ਆਰੋਪੀ ਸਾਹਿਲ ਕਪੂਰ ਨੂੰ ਪੁਲੀਸ ਵਲੋ ਗਿਰਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਦੱਸਿਆ ਕਿ ਸਾਹਿਲ ਤੋ ਪੁਛਤਾਛ ਤੋ ਪਤਾ ਚਲਿਆ ਕਿ ਇਹਨਾਂ ਦਾ ਕੋਈ ਪੈਸੇ ਦਾ ਲੈਣ ਦੇਣ ਦਾ ਕੋਈ ਮੈਟਰ ਸੀ ਜਿਸ ਕਾਰਣ ਇਹ ਵਾਰਦਾਤ ਹੋਈ ?
ਉਥੇ ਹੀ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਿਸ ਹਥਿਆਰ ਦੇ ਨਾਲ ਫਾਇਰਿੰਗ ਹੋਈ ਓਹ ਦੇਸੀ ਪਿਸਤੌਲ ਨਾਜਾਇਜ਼ ਹੈ ਜਿਸ ਨੂੰ ਪੁਲੀਸ ਨੇ ਬਰਾਮਦ ਕਰ ਲਿਆ ਹੈ।
Source babushahi







