:

ਕਨੇਡਾ ਦੇ ਬਰਮਟਨ ਸ਼ਹਿਰ ਵਿੱਚ ਹਿੰਦੂ ਮੰਦਿਰ ਤੇ ਖਾਲਿਸਤਾਨੀ ਪੱਖੀਆਂ ਨੇ ਕੀਤਾ ਹਮਲਾ, ਮਾਹੌਲ ਤਨਾਓਪੂਰਨ


ਕਨੇਡਾ ਦੇ ਬਰਮਟਨ ਸ਼ਹਿਰ ਵਿੱਚ ਹਿੰਦੂ ਮੰਦਿਰ ਤੇ ਖਾਲਿਸਤਾਨੀ ਪੱਖੀਆਂ ਨੇ ਕੀਤਾ ਹਮਲਾ, ਮਾਹੌਲ ਤਨਾਓਪੂਰਨ 

ਨਵੀਂ ਦਿੱਲੀ 

ਕਨੇਡਾ ਦੇ ਬਰਮਟਨ ਸ਼ਹਿਰ ਵਿੱਚ ਬਣੇ ਇੱਕ ਹਿੰਦੂ ਮੰਦਰ ਤੇ ਖਾਲਿਸਤਾਨੀ ਸਮਰਥਕਾਂ ਨੇ ਖਾਲਿਸਤਾਨੀ ਝੰਡੇ ਲੈ ਕੇ ਹਮਲਾ ਕੀਤਾ। ਇਸ ਦੌਰਾਨ ਮੰਦਰ ਦੇ ਬਾਹਰ ਹੋ ਕੇ ਉਹਨਾਂ ਨਾਰੇ ਲਾਏ ਅਤੇ ਉਥੇ ਪੂਜਾ ਪਾਠ ਕਰਨ ਆਏ ਲੋਕਾਂ ਉੱਪਰ ਵੀ ਹਮਲਾ ਕੀਤਾ। ਇਸ ਦੌਰਾਨ ਦੋਨਾਂ ਪਾਸਿਆ ਦੇ ਲੋਕ ਇੱਕ ਦੂਜੇ ਨਾਲ ਭਿੜ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਦੋਨੋਂ ਪਾਸਿਆਂ ਨੂੰ ਸਾਂਤ ਵੀ ਕਰਾਇਆ ਅਤੇ ਕਿਹਾ ਕਿ ਹਮਲਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਹੋਵੇਗੀ 

--------
ਟਰੂਡੋ ਦੀ ਵੋਟਾਂ ਦੀ ਰਾਜਨੀਤੀ ਦਾ ਸ਼ਿਕਾਰ ਹੋ ਰਹੇ ਖਾਲਿਸਤਾਨੀ ਸਮਰਥਕ 

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖਾਲਿਸਤਾਨੀ ਸਮਰਥਕਾਂ ਦੀਆਂ ਵੋਟਾਂ ਹਾਸਲ ਕਰਨ ਲਈ ਸੋ ਕਾਲਡ ਰਾਜਨੀਤੀ ਖੇਲ ਰਹੇ ਹਨ। ਪਿਛਲੇ ਦਿਨਾਂ ਦੇ ਵਿੱਚ ਗੋਲੀਆਂ ਨਾ ਮਾਰੇ ਖਾਲਿਸਤਾਨੀ ਸਮਰਥਕਾਂ ਦੀ ਮੌਤ ਦਾ ਦੋਸ਼ ਉਹ ਭਾਰਤ ਸਰਕਾਰ ਤੇ ਲਾ ਰਹੇ ਹਨ ਅਤੇ ਖਾਲਿਸਤਾਨੀ ਨੂੰ ਖੁਸ਼ ਕਰਨ ਲਈ ਲਗਾਤਾਰ ਭਾਰਤੀ ਸਰਕਾਰ ਤੇ ਹਮਲਾਵਾਰ ਹਨ। ਇਸ ਤੋਂ ਹੌਸਲੇ ਵਿੱਚ ਆਏ ਖਾਲਿਸਤਾਨੀ ਸਮਰਥਕਾਂ ਨੇ ਇਹ ਕਦਮ ਚੁੱਕਿਆ ਹੈ। ਇਸ ਘਟਨਾ ਤੋਂ ਬਾਅਦ ਮਗਰਮੱਛ ਦੇ ਹੰਝੂ ਵਹਾਉਂਦਿਆਂ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਹਿੰਸਾ ਨੂੰ ਕਨੇਡਾ ਵਿੱਚ ਜਗਹ ਨਹੀਂ ਦਿੱਤੀ ਜਾ ਸਕਦੀ।