ਕੈਨੇਡਾ 'ਚ ਧਾਰਮਿਕ ਸਥਾਨਾਂ 'ਤੇ ਹਮਲੇ ਦੀ CM ਮਾਨ ਨੇ ਕੀਤੀ ਨਿੰਦਾ, ਕਿਹਾ- ਦੋਸ਼ੀਆਂ ਖਿਲਾਫ਼ ਹੋਣੀ ਚਾਹੀਦੀ ਸਖ਼ਤ ਕਾਰਵਾਈ
- Admin Default
- 05 Nov, 2024 08:21
ਕੈਨੇਡਾ 'ਚ ਧਾਰਮਿਕ ਸਥਾਨਾਂ 'ਤੇ ਹਮਲੇ ਦੀ CM ਮਾਨ ਨੇ ਕੀਤੀ ਨਿੰਦਾ, ਕਿਹਾ- ਦੋਸ਼ੀਆਂ ਖਿਲਾਫ਼ ਹੋਣੀ ਚਾਹੀਦੀ ਸਖ਼ਤ ਕਾਰਵਾਈ
ਬਠਿੰਡਾ
ਕੈਨੇਡਾ ਦੇ ਬਰੈਂਪਟਨ ਵਿਚ ਧਾਰਮਿਕ ਸਥਾਨਾਂ ਤੇ ਕਥਿਤ ਤੌਰ ਤੇ ਹੋਏ ਹਮਲੇ ਉੱਤੇ ਸੀਐੱਮ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਮਾਨ ਨੇ ਉਕਤ ਹਮਲਿਆਂ ਤੇ ਹਿੰਸਾ ਦੀ ਨਿੰਦਾ ਕੀਤੀ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ, ਉਹ ਕੈਨੇਡਾ ਨਾਲ ਗੱਲਬਾਤ ਕਰਕੇ ਮਸਲੇ ਦਾ ਜਲਦ ਤੋਂ ਜਲਦ ਹੱਲ ਕਰਵਾਏ। ਸੀਐੱਮ ਮਾਨ ਨੇ ਇਹ ਵੀ ਮੰਗ ਕੀਤੀ ਕਿ, ਧਾਰਮਿਕ ਸਥਾਨਾਂ ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
Source babushahi