ਪੰਜਾਬ ਵਿਚ ਵੱਖ ਵੱਖ ਥਾਵਾਂ 'ਤੇ ਅਕਾਲੀ ਦਲ ਨੇ ਦਿੱਤਾ ਧਰਨਾ : ਮਾਮਲਾ ਝੋਨੇ ਦੀ ਖ਼ਰੀਦ ਦਾ
- Admin Default
- 05 Nov, 2024 13:03
ਪੰਜਾਬ ਵਿਚ ਵੱਖ ਵੱਖ ਥਾਵਾਂ 'ਤੇ ਅਕਾਲੀ ਦਲ ਨੇ ਦਿੱਤਾ ਧਰਨਾ : ਮਾਮਲਾ ਝੋਨੇ ਦੀ ਖ਼ਰੀਦ ਦਾ
ਬੁਢਲਾਡਾ, ਤਰਨ ਤਾਰਨ
ਸੂਬੇ ਅੰਦਰ ਝੋਨੇ ਦੀ ਲਿਫਟਿੰਗ ਅਤੇ ਡੀਏਪੀ ਖਾਦ ਦੀ ਘਾਟ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਐਸ ਡੀ ਐਮ ਦਫਤਰ ਦੇ ਬਾਹਰ ਰੋਹ ਭਰਪੂਰ ਧਰਨਾ ਦਿੱਤਾ । ਸੂਬੇ ਅੰਦਰ ਝੋਨੇ ਦੀ ਖਰੀਦ ਅਤੇ ਡੀਏਪੀ ਖਾਦ ਦੀ ਸਮੱਸਿਆ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਬੁਢਲਾਡਾ ਦੇ ਇੰਚਾਰਜ ਡਾਕਟਰ ਨਿਸ਼ਾਨ ਸਿੰਘ ਦੀ ਅਗਵਾਈ ਹੇਠ ਐਸਡੀਐਮ ਦਫਤਰ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਅਕਾਲੀ ਦਲ ਦੇ ਕਾਰਕੁੰਨ ਸ਼ਾਮਲ ਹੋਏ।
ਇਸੇ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਬਾਦਲ ਵੱਲੋ ਮੰਡੀਆ ਵਿੱਚ ਰੁਲ ਰਹੀ ਕਿਸਾਨੀ ਝੋਨੇ ਦੀ ਖ੍ਰੀਦ ਵਿੱਚ ਕਿਸਾਨਾ ਦੀ ਹੋ ਰਹੀ ਲੁੱਟ ਤੇ ਡੀ ਏ ਪੀ ਦੀ ਹੋ ਰਹੀ ਕਲਾਬਜਾਰੀ ਦੇ ਵਿਰੋਧ ਵਿਚ ਭਿਖੀਪਿੰਡ (ਤਰਨ ਤਾਰਨ )ਤਹਿਸੀਲ ਦਫ਼ਰਤ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ।
Source babushahi







