Breaking: ਸਟੀਲ ਕੰਪਨੀ 'ਚ ਲੱਗੀ ਭਿਆਨਕ ਅੱਗ, 18 ਕਰਮਚਾਰੀ ਝੁਲਸੇ
- Admin Default
- 07 Nov, 2024 05:56
Breaking: ਸਟੀਲ ਕੰਪਨੀ 'ਚ ਲੱਗੀ ਭਿਆਨਕ ਅੱਗ, 18 ਕਰਮਚਾਰੀ ਝੁਲਸੇ
ਮਹਾਰਾਸ਼ਟਰ
ਮਹਾਰਾਸ਼ਟਰ ਦੇ ਵਰਧਾ ਜ਼ਿਲੇ 'ਚ ਭੂਨਗਾਂਵ ਸਟੀਲ ਕੰਪਨੀ 'ਚ ਭਿਆਨਕ ਅੱਗ ਲੱਗ ਗਈ, ਜਿਸ 'ਚ 18 ਕਰਮਚਾਰੀ ਝੁਲਸ ਗਏ। ਵਰਧਾ ਦੇ ਕਲੈਕਟਰ ਰਾਹੁਲ ਕਰਦਿਲੇ ਨੇ ਹਾਦਸੇ ਦੀ ਜਾਣਕਾਰੀ ਦਿੱਤੀ। ਅਵੋਨਿਥ ਸਟੀਲ ਕੰਪਨੀ 3 ਜ਼ਖਮੀ ਮਜ਼ਦੂਰਾਂ ਦਾ ਨਾਗਪੁਰ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। 15 ਮਜ਼ਦੂਰਾਂ ਨੂੰ ਸਾਵੰਗੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀ ਮਜ਼ਦੂਰਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰ ਇੱਕ ਮਜ਼ਦੂਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕੰਪਨੀ ਦੇ ਸਲੈਗਪਿਟ ਖੇਤਰ ਵਿੱਚ ਕੂਲਿੰਗ ਦਾ ਕੰਮ ਚੱਲ ਰਿਹਾ ਸੀ।
Source babushahi







