:

ਸਿੱਧੂ ਮੂਸੇਵਾਲਾ ਕਤਲ ਮਾਮਲਾ : 27 ਨਵੰਬਰ ਨੂੰ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ ਅਗਲੀ ਸੁਣਵਾਈ


ਸਿੱਧੂ ਮੂਸੇਵਾਲਾ ਕਤਲ ਮਾਮਲਾ : 27 ਨਵੰਬਰ ਨੂੰ ਵੀਡੀਓ ਕਾਨਫਰੰਸ ਰਾਹੀਂ ਹੋਵੇਗੀ ਅਗਲੀ ਸੁਣਵਾਈ 

ਮਾਨਸਾ

ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਅਗਲੀ ਸੁਣਵਾਈ 27 ਨਵੰਬਰ 2024 ਨੂੰ ਹੋਵੇਗੀ। ਐਡਵੋਕੇਟ  ਸਤਿੰਦਰਪਾਲ ਸਿੰਘ ਮਿੱਤਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਮਾਨਸਾ ਦੀ ਅਦਾਲਤ ’ਚ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ ਸੁਣਵਾਈ ਹੋਈ ਸੀ। ਪਿਛਲੀ ਪੇਸ਼ੀ ਦੌਰਾਨ ਅਦਾਲਤ ਦੁਆਰਾ ਗਵਾਹਾਂ ਨੂੰ ਸੰਮਨ ਜਾਰੀ ਕੀਤੇ ਗਏ ਸਨ, ਪਰ ਉਹ ਅੱਜ ਕਿਸੇ ਕਾਰਨ ਪੇਸ਼ ਨਹੀਂ ਹੋਏ ਅਤੇ ਮੁਲਜ਼ਮਾਂ ਦੀ ਵੀਡਿਉ ਕਾਨਫ੍ਰੈਸਿੰਗ ਦੇ ਮਾਧਿਅਮ ‘ਚ ਪੇਸ਼ੀ ਕਰਵਾਈ ਗਈ। ਅਦਾਲਤ ਨੇ ਗਵਾਹੀ ਲਈ ਅਗਲੀ ਸੁਣਵਾਈ 27 ਨਵੰਬਰ 2024 ਨੂੰ ਰੱਖੀ ਹੈ।


Source babushahi