ਤਿੰਨ ਸਾਲ ਤੋਂ ਬਿਸਤਰੇ ਤੇ ਪਈ ਪਤਨੀ ਤੇ ਪਤੀ ਨੂੰ ਰਾਤ ਅਣਪਛਾਤਾ ਗੱਡੀ ਚਾਲਕ ਦਰੜ ਕੇ ਹੋ ਗਿਆ ਫਰਾਰ
- Admin Default
- 09 Nov, 2024 10:17
ਤਿੰਨ ਸਾਲ ਤੋਂ ਬਿਸਤਰੇ ਤੇ ਪਈ ਪਤਨੀ ਤੇ ਪਤੀ ਨੂੰ ਰਾਤ ਅਣਪਛਾਤਾ ਗੱਡੀ ਚਾਲਕ ਦਰੜ ਕੇ ਹੋ ਗਿਆ ਫਰਾਰ
ਲਾਸ਼ ਦਾ ਇਨਾ ਬੁਰਾ ਹਾਲ ਕਿ ਇਕੱਠੇ ਕਰਨੇ ਪਏ ਅੰਗ, 10 ਸਾਲ ਦੇ ਬੱਚੇ ਅਤੇ ਪਤਨੀ ਦਾ ਰੋਣਾ ਵੇਖਿਆ ਨਹੀਂ ਜਾਂਦਾ
ਗੁਰਦਾਸਪੁਰ,
: ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਸ਼ਾਹਪੁਰ ਜਾਜਨ ਦੇ 30 ਸਾਲਾ ਨੌਜਵਾਨ ਦੀ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਦਰਦਨਾਕ ਮੌਤ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੀ ਅਪਾਹਜ ਪਤਨੀ ਪਰਮਜੀਤ ਕੌਰ ਅਤੇ ਪਿੰਡ ਵਾਸੀ ਬਲਵਿੰਦਰ ਸਿੰਘ ਸਹੂਰੀਆ ਨੇ ਦੱਸਿਆ ਕਿ ਗੁਰਜੀਤ ਸਿੰਘ ਪੁੱਤਰ ਮਨਜੀਤ ਸਿੰਘ ਜੋ ਕਿ ਪਿੰਡ ਸ਼ਾਹਪੁਰ ਜਾਜਨ ਦੀ ਪੱਤੀ ਰਾਮਪੁਰ ਵਿੱਚ ਵਿਆਹ ਸਮਾਗਮ ਗਿਆ ਸੀ ਤੇ ਉਥੋਂ ਵਾਪਸ ਪਰਤਦੇ ਸਮੇਂ ਡੇਰਾ ਬਾਬਾ ਨਾਨਕ ਤੋਂ ਫਤਿਹਗੜ ਚੂੜੀਆਂ ਮੇਨ ਰੋਡ ਉੱਪਰ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮ੍ਰਿਤਕ ਦੇਹ ਦੀ ਹਾਲਤ ਇਨੀ ਮਾੜੀ ਸੀ ਕਿ ਉਸ ਨੂੰ ਇਕੱਠਾ ਕਰਕੇ ਘਰ ਲਿਆਂਦਾ ਗਿਆ ਤੇ ਇਸ ਸਬੰਧ ਵਿੱਚ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ। ਮ੍ਰਿਤਕ ਨੌਜਵਾਨ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਮੈਂ ਪਿਛਲੇ ਤਿੰਨ ਸਾਲਾਂ ਤੋਂ ਰੀਡ ਦੀ ਹੱਡੀ ਟੁੱਟੀ ਹੋਣ ਦੀ ਵਜਹਾ ਨਾਲ ਬਿਸਤਰੇ ਤੇ ਹਾਂ ਤੇ ਮੇਰਾ ਇੱਕ ਦੱਸ ਸਾਲ ਦਾ ਬੇਟਾ ਹੈ ਤੇ ਮੇਰੀ ਸਾਂਭ ਸੰਭਾਲ ਤੇ ਬੇਟੇ ਦੀ ਪੜ੍ਹਾਈ ਲਿਖਾਈ ਦਾ ਸਾਰਾ ਖਰਚਾ ਗੁਰਜੀਤ ਸਿੰਘ ਜੋ ਮਿਹਨਤ ਮਜਦੂਰੀ ਕਰਕੇ ਲਿਆਉਂਦਾ ਸੀ ਉਸਦੇ ਸਿਰ ਤੇ ਚਲਦਾ ਸੀ ।ਪੀੜਤ ਪਰਿਵਾਰ ਨੇ ਸਮਾਜ ਸੇਵੀ ਜਥੇਬੰਦੀਆਂ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਵੀ ਉਹਨਾਂ ਦੇ ਸਿਰ ਬੈਂਕ ਦਾ ਕਰਜਾ ਹੈ ਉਸ ਨੂੰ ਮਾਫ ਕੀਤਾ ਜਾਵੇ ਤੇ ਸਾਡੀ ਆਰਥਿਕ ਮਦਦ ਕੀਤੀ ਜਾਵੇ।
ਉਧਰ ਇਸ ਸੰਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮ੍ਰਿਤਕ ਦੇ ਤਾਏ ਦੇ ਬੇਟੇ ਪਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਰ ਤੇ ਅਣਪਸਾਤੇ ਵਾਹਨ ਦੇ ਖਿਲਾਫ ਧਾਰਾ 106 ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਮ੍ਰਿਤਕ ਦੀ ਲਾਸ ਦਾ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤੀ ਹੈ।
Source babushahi







