:

ਸਰਕਾਰੀ ਹਸਪਤਾਲ ਘਰਿਆਲਾ ਕੋਲ ਦੋ ਮੋਟਰਸਾਈਕਲਾ ਦੀ ਟੱਕਰ, ਦੋ ਦੀ ਮੌਤ, ਦੋ ਜ਼ਖ਼ਮੀ


ਸਰਕਾਰੀ ਹਸਪਤਾਲ ਘਰਿਆਲਾ ਕੋਲ ਦੋ ਮੋਟਰਸਾਈਕਲਾ ਦੀ ਟੱਕਰ, ਦੋ ਦੀ ਮੌਤ, ਦੋ ਜ਼ਖ਼ਮੀ 

ਤਰਨ ਤਾਰਨ 

ਸਰਕਾਰੀ ਹਸਪਤਾਲ ਘਰਿਆਲਾ ਦੇ ਕੋਲ ਦੇਰ ਰਾਤ ਦੋ ਮੋਟਰਸਾਇਕਲਾਂ ਦੀ ਟੱਕਰ ਹੋ ਜਾਣ ਕਾਰਨ ਦੋ ਦੀ ਮੌਤ ਤੇ ਦੋ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਹਿਚਾਣ ਤਰਲੋਕ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਪਿੰਡ ਢੋਟੀਆਂ ਅਤੇ ਦੁਸਰੇ ਦੀ ਪਹਿਚਾਣ ਜਗਜੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਤੂਤ ਦੇ ਰੂਪ ਵਿੱਚ ਹੋਈ ਹੈ । ਜਦਕਿ ਜ਼ਖਮੀਆਂ ਦੀ ਪਹਿਚਾਣ ਬਲਜਿੰਦਰ ਕੌਰ ਪਤਨੀ ਤਰਲੋਕ ਸਿੰਘ ਵਾਸੀ ਪਿੰਡ ਢੋਟੀਆਂ ਤੇ ਦੁਸਰੇ ਦੀ ਪਹਿਚਾਣ ਬਖਸ਼ੀਸ਼ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਪੂੰਨੀਆ ਦੇ ਰੂਪ ਵਿੱਚ ਹੋਈ ਹੈ ।

ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀ ਬਖਸੀਸ ਸਿੰਘ ਪੁੱਤਰ ਭਜਨ ਵਾਸੀ ਪੂਨੀਆ ਲੜਕੀ ਦਾ ਸ਼ਗਨ ਲਾ ਕੇ ਫਿਰੋਜ਼ਪੁਰ ਤੋਂ ਵਾਪਸ ਪਿੰਡ ਪੂਨੀਆ ਆ ਰਹੇ ਸਨ। ਨਜਦੀਕ ਸਰਕਾਰੀ ਹਸਪਤਾਲ ਘਰਿਆਲਾ ਦੇ ਨਜਦੀਕ ਦੋ ਮੋਟਰਸਾਇਕਲ ਦੀ ਟੱਕਰ ਚ ਹੋ ਗਈ ਇਸ ਦੌਰਾਨ ਦੋ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ ਮੌਕੇ ਤੇ ਪਹੁੰਚੀ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਲਿਆਂਦਾ ਹੈ ।


Source babushahi