Breaking: ਜ਼ਮਾਨਤ 'ਤੇ ਬਾਹਰ ਆਏ ਨੌਜਵਾਨ ਦੀ ਗੋਲੀਆਂ ਮਾਰ ਕੇ ਕਤਲ, ਵੇਖੋ ਹੱਤਿਆ ਦੀ ਵੀਡੀਓ
- Admin Default
- 10 Nov, 2024 07:20
Breaking: ਜ਼ਮਾਨਤ 'ਤੇ ਬਾਹਰ ਆਏ ਨੌਜਵਾਨ ਦੀ ਗੋਲੀਆਂ ਮਾਰ ਕੇ ਕਤਲ, ਵੇਖੋ ਹੱਤਿਆ ਦੀ ਵੀਡੀਓ
ਮੱਧ ਪ੍ਰਦੇਸ਼
ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪੈਰੋਲ 'ਤੇ ਬਾਹਰ ਆਏ ਕਤਲ ਦੇ ਦੋਸ਼ੀ ਦਾ ਕਤਲ ਕਰ ਦਿੱਤਾ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਕੰਟਰੈਕਟ ਕਿਲਿੰਗ ਦਾ ਮਾਮਲਾ ਹੈ। ਇਹ ਘਟਨਾ ਗਵਾਲੀਅਰ ਦੇ ਦਾਬਰਾ ਇਲਾਕੇ ਦੀ ਹੈ, ਜਿੱਥੇ 45 ਸਾਲਾ ਜਸਵੰਤ ਸਿੰਘ ਗਿੱਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਜਾਣਕਾਰੀ ਅਨੁਸਾਰ ਜਸਵੰਤ 2016 ਦੇ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ ਅਤੇ ਹਾਲ ਹੀ ਵਿੱਚ 28 ਅਕਤੂਬਰ ਨੂੰ ਪੈਰੋਲ ’ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲੀਸ ਅਨੁਸਾਰ ਜਸਵੰਤ ਨੂੰ ਉਦੋਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਆਪਣੇ ਘਰ ਦੇ ਬਾਹਰ ਮੋਟਰਸਾਈਕਲ ’ਤੇ ਕਿਸੇ ਨਾਲ ਗੱਲ ਕਰ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Source babushahi







