ਦਵਾਈਆਂ ਵੇਚਣ ਵਾਲੇ ਨੇ ਕਾਰ ਦੇ 'ਚ ਹੀ ਪੀਲੀਏ ਦੇ ਮਰੀਜ਼ ਨੂੰ ਚੜਾ ਦਿੱਤਾ ਗੁਲੂਕੋਜ਼
- Admin Default
- 10 Nov, 2024 07:26
ਦਵਾਈਆਂ ਵੇਚਣ ਵਾਲੇ ਨੇ ਕਾਰ ਦੇ 'ਚ ਹੀ ਪੀਲੀਏ ਦੇ ਮਰੀਜ਼ ਨੂੰ ਚੜਾ ਦਿੱਤਾ ਗੁਲੂਕੋਜ਼
ਬਣਦੀ ਵੀਡੀਓ ਵਿੱਚ ਹੀ ਕਿਸੇ ਦਾ ਨਾਮ ਲੈ ਕੇ ਕੀਤੀ ਧਮਕਾਉਣ ਦੀ ਕੋਸ਼ਿਸ਼
ਦੀਪਕ ਜੈਨ
ਜਗਰਾਉਂ
-ਜਗਰਾਉਂ ਵਿਖੇ ਮੈਡੀਕਲ ਸਟੋਰ ਚਲਾਉਣ ਵਾਲੇ ਨੇ ਇੱਕ ਮਰੀਜ਼ ਨੂੰ ਕਾਰ ਦੇ ਵਿੱਚ ਗੁਲੂਕੋਜ਼ ਲਗਾ ਕੇ ਸਰਕਾਰ ਵੱਲੋਂ ਕਰੋੜਾਂ ਦੀ ਲਾਗਤ ਨਾਲ ਬਣਾਏ ਗਏ ਹਸਪਤਾਲਾਂ ਨੂੰ ਫੇਲ ਕਰਕੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ। ਪੱਤਰਕਾਰਾਂ ਨੂੰ ਪਤਾ ਲੱਗਣ ਤੇ ਜਦ ਜਗਰਾਉਂ ਦੇ ਰਾਏਕੋਟ ਰੋਡ ਤੇ ਗੁਰੂ ਦੇ ਭੱਠੇ ਕੋਲ ਸਥਿਤ ਮੈਡੀਕਲ ਸਟੋਰ ਤੇ ਪਹੁੰਚ ਕੇ ਦੇਖਿਆ ਤਾਂ ਸ਼ਾਮ ਦੇ ਹਨੇਰੇ ਵਿੱਚ ਇੱਕ ਅਲਟੋ ਕਾਰ ਦੇ ਵਿੱਚ ਚਾਰ ਵਿਅਕਤੀ ਸਵਾਰ ਸਨ ਜਿਨਾਂ ਵਿੱਚੋਂ ਇੱਕ ਵਿਅਕਤੀ ਦੇ ਗੁਲੂਕੋਜ਼ ਲਗਾਇਆ ਹੋਇਆ ਸੀ।
ਪੱਤਰਕਾਰਾਂ ਵੱਲੋਂ ਵੀਡੀਓ ਬਣਾਉਂਦੇ ਹੋਏ ਜਦ ਮਰੀਜ਼ ਨੂੰ ਪੁੱਛਿਆ ਗਿਆ ਕਿ ਤੋ ਤੁਹਾਡੇ ਗੁਲੂਕੋਜ਼ ਕਿਉਂ ਲੱਗਿਆ ਹੈ ਤਾਂ ਉਹਨਾਂ ਕਿਹਾ ਕਿ ਪੀਲੀਏ ਦੀ ਬਿਮਾਰੀ ਹੋਣ ਕਰਕੇ ਗਲੂਕੋਜ਼ ਲਗਾਇਆ ਗਿਆ ਹੈ ਜਦੋਂ ਉਹਨਾਂ ਨੂੰ ਪੁੱਛਿਆ ਕਿ ਇਹ ਗੁਲੂਕੋਜ਼ ਕਿਸ ਡਾਕਟਰ ਨੇ ਲਗਾਇਆ ਹੈ ਤਾਂ ਉਹਨਾਂ ਨੇ ਮੈਡੀਕਲ ਸਟੋਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਥੋਂ ਲਗਵਾਇਆ ਹੈ, ਜਦ ਉਹਨਾਂ ਨੂੰ ਡਾਕਟਰ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੈਡੀਕਲ ਸਟੋਰ ਵਾਲਾ ਹੀ ਡਾਕਟਰ ਹੈ।
ਇਸ ਸਬੰਧ ਦੇ ਵਿੱਚ ਜਦੋਂ ਮੈਡੀਕਲ ਸਟੋਰ ਤੇ ਮੌਜੂਦ ਇੱਕ ਵਿਅਕਤੀ ਅਤੇ ਦੋ ਔਰਤਾਂ ਨੂੰ ਕਾਰ ਵਿੱਚ ਮਰੀਜ਼ ਦੇ ਗੁਲੂਕੋਜ਼ ਲਗਾਉਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਗਲੂਕੋਜ਼ ਨਹੀਂ ਲਗਾਇਆ, ਇਹ ਕਾਰ ਵਿੱਚ ਮੌਜੂਦ ਵਿਅਕਤੀ ਪਿੱਛੋਂ ਹੀ ਗੁਲੂਕੋਜ਼ ਲਗਵਾ ਕੇ ਆਏ ਹਨ ਅਤੇ ਇਹਨਾਂ ਸਾਨੂੰ ਆ ਕੇ ਕਿਹਾ ਕੀ ਸਾਨੂੰ ਲੱਗਿਆ ਗੁਲੂਕੋਜ਼ ਉਤਾਰਨਾ ਨਹੀਂ ਆਉਂਦਾ, ਤੁਸੀਂ ਉਤਾਰ ਦੇਣਾ ਤਾਂ ਅਸੀਂ ਸਿਰਫ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਾਂ, ਕਿ ਜਦ ਗੁਲੂਕੋਜ਼ ਦੀ ਬੋਤਲ ਖਤਮ ਹੋਵੇਗੀ ਤਾਂ ਅਸੀਂ ਸੂਈ ਕੱਢ ਦੇਵਾਂਗੇ।
ਉਹਨਾਂ ਕਿਹਾ ਸੂਈ ਕੱਢਣਾ ਕੋਈ ਗੁਨਾਹ ਨਹੀਂ ਹੈ, ਇਹ ਤਾਂ ਕਿਸੇ ਦੀ ਮਦਦ ਹੀ ਹੈ। ਮੈਡੀਕਲ ਸਟੋਰ ਵਿੱਚ ਮੌਜੂਦ ਔਰਤਾਂ ਵੱਲੋਂ ਪੱਤਰਕਾਰਾਂ ਨੂੰ ਧਮਕਾਉਂਦੇ ਹੋਏ ਉਹਨਾਂ ਦੀ ਪਹਿਚਾਣ ਪੁੱਛੀ ਗਈ ਤਾਂ ਪੱਤਰਕਾਰਾਂ ਨੇ ਆਪਣੀ ਪਹਿਛਾਣ ਦੱਸਣ ਤੇ ਧਮਕਾਉਂਦੇ ਹੋਏ ਕਿਸੇ ਦਾ ਨਾਮ ਲੈਂਦੇ ਹੋਏ ਕਿਹਾ ਕਿ ਓਹਨੂੰ ਬੁਲਾਓ ਅਸੀਂ ਦੇਖਦੇ ਹਾਂ। ਇਸ ਸਬੰਧ ਵਿੱਚ ਜਦੋਂ ਐਸਐਮਓ ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੋਈ ਵੀ ਮੈਡੀਕਲ ਸਟੋਰ ਵਾਲਾ ਕਿਸੇ ਵੀ ਮਰੀਜ਼ ਨੂੰ ਗਲੂਕੋਜ਼ ਨਹੀਂ ਲਗਾ ਸਕਦਾ।
Source babushahi







