ਗੁਰਦਾਸਪੁਰ: ਨਸ਼ੇ 'ਚ ਅੰਨੇ ਹੋਏ ਪੁਲਿਸ ਮੁਲਾਜ਼ਮ ਦੀ ਕਾਰ ਦੀ ਲਪੇਟ 'ਚ ਆਈ ਔਰਤ ਦੀ ਮੌਤ
- Admin Default
- 12 Nov, 2024 05:40
ਗੁਰਦਾਸਪੁਰ: ਨਸ਼ੇ 'ਚ ਅੰਨੇ ਹੋਏ ਪੁਲਿਸ ਮੁਲਾਜ਼ਮ ਦੀ ਕਾਰ ਦੀ ਲਪੇਟ 'ਚ ਆਈ ਔਰਤ ਦੀ ਮੌਤ
ਪੀੜਿਤ ਪਰਿਵਾਰ ਨੇ ਕੈਮਰੇ ਸਾਹਮਣੇ ਆ ਕੇ ਲਗਾਈ ਇਨਸਾਫ ਦੀ ਗੁਹਾਰ
ਗੁਰਦਾਸਪੁਰ
-.ਬੀਤੀ ਰਾਤ ਪੁਲਿਸ ਮੁਲਾਜਿਮ ਵਲੋਂ ਬਟਾਲਾ ਦੇ ਗੁਰਦਾਸਪੁਰ ਰੋਡ ਤੇ ਇੱਕ ਮਹਿਲਾਂ ਰਣਜੀਤ ਕੌਰ ਪਤਨੀ ਗੁਰਮੀਤ ਸਿੰਘ ਉਮਰ 50 ਸਾਲਾਂ ਨੂੰ ਆਪਣੀ ਕਾਰ ਥੱਲੇ ਦਰੜਿਆ ਗਿਆ ਸੀ ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਰਣਜੀਤ ਕੌਰ ਅਚਲੇਸ਼ਵਰ ਧਾਮ ਤੋਂ ਮੇਲਾ ਵੇਖ ਕੇ ਟਰਾਲੀ ਤੇ ਵਾਪਸ ਆਈ ਸੀ ਅਤੇ ਟਰਾਲੀ ਤੋਂ ਉਤਰੀ ਹੀ ਸੀ ਕਿ ਉਸ ਨੂੰ ਪੁਲਿਸ ਮੁਲਾਜ਼ਮ ਦੀ ਕਾਰ ਨੇ ਆਪਣੀ ਚਪੇਟ ਵਿੱਚ ਲੈ ਲਿਆ ਸੀ।ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜਿਮ ਨਸ਼ੇ ਵਿੱਚ ਧੁੱਤ ਸੀ ਅਤੇ ਜਦੋਂ ਹਾਦਸਾ ਹੋਇਆ ਗੱਡੀ ਦੇ ਏਅਰ ਬੈਗ ਤੱਕ ਗਏ ਸਨ। ਮ੍ਰਿਤਿਕ ਦਾ ਪਰਿਵਾਰ ਪੁਲਿਸ ਪ੍ਰਸ਼ਾਸਨ ਅਤੇ ਮੀਡੀਆ ਅੱਗੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।
ਮ੍ਰਿਤਕਾ ਦੇ ਪਤੀ ਗੁਰਮੀਤ ਸਿੰਘ ਅਤੇ ਬੇਟੇ ਅਮਨਦੀਪ ਨੇ ਦੱਸਿਆ ਕਿ ਅਚਲੇਸ਼ਵਰ ਮੰਦਿਰ ਤੋਂ ਨੋਵਮੀ ਦਸਵੀਂ ਦਾ ਮੇਲਾ ਵੇਖ ਜਦ ਵਾਪਿਸ ਆਪਣੇ ਘਰ ਆ ਰਹੀ ਸੀ ਅਤੇ ਟਰਾਲੀ ਘਰ ਦੇ ਬਾਹਰ ਗਲੀ ਦੇ ਮੋੜ ਤੇ ਜਦ ਖੜੀ ਹੋਈ ਤਾਂ ਪਿੱਛੋਂ ਤੇਜ ਰਫਤਾਰ ਨਾਲ ਆ ਰਹੀ ਸਵਿਫਟ ਕਾਰ ਨੇ ਉਸਨੂੰ ਦਰਾੜ ਦਿੱਤਾ ,,,, ਕਾਰ ਚਾਲਕ ਪੰਜਾਬ ਪੁਲਿਸ ਦਾ ਮੁਲਾਜਿਮ ਹੈ ਉਹਨਾਂ ਕਿਹਾ ਪੁਲਿਸ ਮੁਲਾਜਿਮ ਇੰਨਾ ਕੁ ਸ਼ਰਾਬ ਦੇ ਨਸ਼ੇ ਵਿੱਚ ਧੁੰਦ ਸੀ ਕਿ ਆਪਣਾ ਮੋਬਾਇਲ ਅਤੇ ਬੈਲਟ ਗੱਡੀ ਵਿੱਚ ਹੀ ਛੱਡ ਗਿਆ ਜੋ ਕਿ ਪੁਲਿਸ ਨੂੰ ਦੇ ਰਹੇ ਹਾਂ |
ਜਾਂਚ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਹਾਦਸੇ ਦੌਰਾਨ 50 ਸਾਲਾਂ ਰਣਜੀਤ ਕੌਰ ਬੁਰੀ ਤਰ੍ਹਾਂ ਜਖਮੀ ਹੋ ਗਈ ਸੀ ਜੋ ਕਿ ਮੇਲਾ ਵੇਖਕੇ ਆਪਣੇ ਘਰ ਦੇ ਬਾਹਰ ਟਰਾਲੀ ਤੋਂ ਉਤਰ ਰਹੀ ਸੀ ਅਤੇ ਪਿੱਛੋਂ ਤੇਜ ਰਫਤਾਰ ਗੱਡੀ ਨੇ ਉਸਨੂੰ ਆਪਣੀ ਚਪੇਟ ਵਿੱਚ ਲੈ ਲਿਆ ਜਿਸਨੂੰ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿਖੇ ਇਲਾਜ ਲਈ ਦਾਖਿਲ ਕਰਵਾਇਆ ਗਿਆ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ | ਮ੍ਰਿਤਕਾ ਦੇ ਪਰਿਵਾਰਕ ਮੈਬਰਾਂ ਵਲੋਂ ਬਿਆਨ ਦਰਜ ਕਰਵਾਏ ਗਏ ਹਨ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਜਾਂਚ ਅਧਿਕਾਰੀ ਨੇ ਦੱਸਿਆ ਕਾਰ ਚਾਲਕ ਬਟਾਲਾ ਬੱਸ ਸਟੈਂਡ ਪੁਲਿਸ ਚੌਂਕੀ ਵਿੱਚ ਕਾਂਸਟੇਬਲ ਦੀ ਨੌਕਰੀ ਕਰਦਾ ਹੈ। ਉਸਦਾ ਬਲੱਡ ਦਾ ਸੈੰਪਲ ਲਿਆ ਗਿਆ ਹੈ ਜੇਕਰ ਕੋਈ ਨਸ਼ੇ ਦਾ ਰਿਜ਼ਲਟ ਆਉਂਦਾ ਹੈ ਤਾਂ ਉਸਦੀ ਵੀ ਕਾਰਵਾਈ ਕੀਤੀ ਜਾਵੇਗੀ |
Source babushahi







