:

ਨਾਬਾਲਗ ਬੱਚੀ ਨੂੰ ਕਿਡਨੈਪ ਕਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ


ਨਾਬਾਲਗ ਬੱਚੀ ਨੂੰ ਕਿਡਨੈਪ ਕਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ


Barnala 

ਮਾਨਯੋਗ ਅਦਾਲਤ ਸ਼੍ਰੀ ਬੀ.ਬੀ.ਐਸ. ਤੇਜੀ, ਸ਼ੈਸ਼ਨਜ਼ ਜੱਜ ਸਾਹਿਬ, ਬਰਨਾਲਾ ਵੱਲੋਂ ਐਡਵੋਕੇਟ ਸ਼੍ਰੀ ਧੀਰਜ ਕੁਮਾਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਏ ਗੁਰਵਿੰਦਰ ਸਿੰਘ ਉਰਫ
ਗੁਰੀ ਪੁੱਤਰ ਬਲੌਰ ਸਿੰਘ ਵਾਸੀ ਤਪਾ ਨੂੰ ਨਾਬਾਲਗ ਬੱਚੀ ਸੁਖਜੀਤ ਕੌਰ (ਕਾਲਪਨਿਕ ਨਾਮ)
ਨੂੰ ਕਿਡਨੈਪ ਕਰਨ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਰਸ਼ਦੀਪ ਕੌਰ (ਕਾਲਪਨਿਕ ਨਾਮ) ਵਾਸੀ ਤਪਾ ਨੇ ਪੁਲਿਸ ਥਾਣਾ ਤਪਾ ਪਾਸ ਬਿਆਨ ਦਰਜ਼ ਕਰਵਾਇਆ ਕਿ ਮਿਤੀ 04-06-2024 ਨੂੰ ਦੁਪਹਿਰ 3 ਵਜੇ ਤੋਂ ਬਾਦ
ਉਹ ਆਪਣੀ ਲੜਕੀ ਨੂੰ ਘਰ ਇਕੱਲੀ ਛੱਡ ਕੇ ਦੂਸਰੇ ਬੱਚੇ ਨੂੰ ਦਵਾਈ ਦਿਲਾਉਣ ਲਈ ਚਲੀ ਗਈ ਸੀ ਤਾਂ ਬਾਦ ਵਿੱਚ ਉਸਨੇ ਘਰ ਆ ਕੇ ਦੇਖਿਆ ਤਾਂ ਉਸਨੂੰ ਆਪਣੀ ਲੜਕੀ ਘਰ ਨਹੀਂ ਮਿਲੀ ਤਾਂ ਉਸਨੇ ਲੜਕੀ ਦੀ ਤਲਾਸ਼ ਕੀਤੀ ਅਤੇ ਪੁੱਛ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ
ਗੁਰਵਿੰਦਰ ਸਿੰਘ ਉਰਫ ਗੁਰੀ ਉਸਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਰਗਲਾ ਫੁਸਲਾ ਕੇ ਕਿਡਨੈਪ ਕਰਕੇ ਕਿਤੇ ਲੈ ਗਿਆ ਹੈ ਜਿਸ ਤੇ ਪੁਲਿਸ ਨੇ ਇੱਕ ਐਫ.ਆਈ.ਆਰ. ਨੰਬਰ 50 Dt 05-06-2024, u/s 363/366 ipc
ਦਰਜ਼ ਕੀਤੀ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਦੇ ਵਕੀਲ ਸ੍ਰੀ ਧੀਰਜ ਕੁਮਾਰ
ਐਡਵੋਕੇਟ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ
ਵਿੱਚ ਮੇਲ ਨਹੀਂ ਖਾਂਦੇ, ਲੜਕੀ ਦੀ ਮਾਤਾ ਅਦਾਲਤ ਵਿੱਚ ਇਹ ਦੱਸਣ ਤੋਂ ਅਸਮਰੱਥ ਰਹੀ ਕਿ ਉਸਨੂੰ ਗੁਰਵਿੰਦਰ ਸਿੰਘ ਬਾਰੇ ਕਿਥੋਂ ਪਤਾ ਚੱਲਿਆ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।