:

– ਔਰਬਿਟ ਬੱਸ ਨੇ ਸੜਕ ਦੇ ਗਲਤ ਸਾਈਡ ਤੇ ਜਾ ਕੇ ਮਾਰੀ ਸੀ ਬਾਈਕ ਸਵਾਰ ਭਰਾਵਾਂ ਨੂੰ ਟੱਕਰ, ਦੋ ਘਰ ਉਜੜੇ – ਬੱਸ ਦੀ ਟੱਕਰ ਨਾਲ ਦੋ ਭਰਾਵਾਂ ਦੀ ਮੌਤ ਦੀ ਘਟਨਾ ਦਾ ਸੀਸੀਟੀਵੀ ਫੁਟੇਜ ਆਇਆ ਸਾਹਮਣੇ


– ਔਰਬਿਟ ਬੱਸ ਨੇ ਸੜਕ ਦੇ ਗਲਤ ਸਾਈਡ ਤੇ ਜਾ ਕੇ ਮਾਰੀ ਸੀ ਬਾਈਕ ਸਵਾਰ ਭਰਾਵਾਂ ਨੂੰ ਟੱਕਰ, ਦੋ ਘਰ ਉਜੜੇ

 – ਬੱਸ ਦੀ ਟੱਕਰ ਨਾਲ ਦੋ ਭਰਾਵਾਂ ਦੀ ਮੌਤ ਦੀ ਘਟਨਾ ਦਾ ਸੀਸੀਟੀਵੀ ਫੁਟੇਜ ਆਇਆ ਸਾਹਮਣੇ 

ਬਰਨਾਲਾ 

ਬੁੱਧਵਾਰ ਸ਼ਾਮ ਨੂੰ ਇੱਕ ਔਰਬਿਟ ਕੰਪਨੀ ਦੀ ਬਸ ਦੀ ਟੱਕਰ ਇਕ ਬਾਇਕ ਨਾਲ ਹੋ ਗਈ ਸੀ। ਜਿਸ ਤੇ ਚਾਚੇ ਤਾਏ ਦੇ ਪੁੱਤ ਸਵਾਰ ਸਨ। ਇਸ ਟੱਕਰ ਨਾਲ ਦੋਨਾਂ ਦੀ ਹੀ ਮੌਤ ਹੋ ਗਈ। ਘਟਨਾ ਦਾ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਇਆ ਹੈ। ਸੀਸੀਟੀਵੀ ਫੁਟੇਜ ਵਿੱਚ ਸਾਫ ਹੋ ਗਿਆ ਹੈ ਕਿ ਔਰਬਿਟ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਦਿਖਾਉਂਦਿਆਂ ਹੋਇਆਂ ਦੋ ਪਰਿਵਾਰ ਉਜਾੜ ਦਿੱਤੇ। ਘਟਨਾ ਵਾਲੇ ਥਾਂ ਤੋਂ ਕੁਝ ਦੂਰੀ ਤੇ ਲੱਗੇ ਸੀਸੀਟੀਵੀ ਫੁਟੇਜ ਵਿੱਚ ਸਾਫ ਦਿਖ ਰਿਹਾ ਹੈ ਕਿ ਬੱਸ ਬਰਨਾਲਾ ਬੱਸ ਸਟੈਂਡ ਵੱਲੋਂ ਜਾਂਦੀ ਬੱਸ ਨੇ ਕਾਰ ਨੂੰ ਓਵਰ ਟੇਕ ਕਰਨ ਦੇ ਚੱਕਰ ਵਿੱਚ ਦੋ ਪਰਿਵਾਰ ਉਜਾੜ ਦਿੱਤੇ। ਉਸ ਨੇ ਇੱਕ ਕਾਰ ਨੂੰ ਓਵਰਟੇਕ ਕਰਨ ਦੀ ਕਾਹਲੀ ਵਿੱਚ ਬੱਸ ਨੂੰ ਸੜਕ ਦੇ ਦੂਸਰੇ ਪਾਸੇ ਲੈ ਗਿਆ। ਜਿਸ ਪਾਸਿਓਂ ਸਾਹਮਣੇ ਤੋਂ ਚਾਚੇ ਤਾਇਆਂ ਦੇ ਪੁੱਤ ਬਾਈਕ ਤੇ ਸਵਾਰ ਹੋ ਕੇ ਆ ਰਹੇ ਸਨ। ਦੋਨਾਂ ਦੀ ਇਸ ਘਟਨਾ ਵਿੱਚ ਮੌਤ ਹੋ ਗਈ। ਦੱਸ ਦਈਏ ਕਿ ਔਰਬਿਟ ਕੰਪਨੀ ਦਾ ਨਾਮ ਗਲਤ ਤਰੀਕੇ ਨਾਲ ਬੱਸ ਚਲਾਉਣ ਦੇ ਮਾਮਲੇ ਵਿੱਚ ਪਹਿਲਾਂ ਵੀ ਸੁਰਖੀਆਂ ਵਿੱਚ ਰਿਹਾ ਹੈ।
--------

ਸੀਸੀਟੀਵੀ ਫੁਟੇਜ ਦੇਖਣ ਲਈ ਲਿੰਕ ਤੇ ਕਲਿੱਕ ਕਰੋ 


----------
ਪੁਲਿਸ ਨੇ ਮ੍ਰਿਤਕ ਸਰਿੰਦਰ ਸਿੰਘ ਉਰਫ ਸਨੀ ਅਤੇ ਪਿਰਤਪਾਲ ਸਿੰਘ ਉਰਫ ਅੱਜੂ ਦੀ ਮੌਤ ਦੇ ਮਾਮਲੇ ਵਿੱਚ ਪਿਰਤਪਾਲ ਦੇ ਪਿਤਾ ਜਗਸੀਰ ਸਿੰਘ ਦੇ ਬਿਆਨ ਦੇ ਆਧਾਰ ਤੇ ਔਰਬਿਟ ਕੰਪਨੀ ਦੇ ਡਰਾਈਵਰ ਗੁਰਪ੍ਰੀਤ ਉਰਫ ਫਰਾਟਾ ਤੇ ਪਰਚਾ ਦਰਜ ਕਰ ਲਿਆ ਹੈ।