:

ਮਹੇਸ਼ ਲੋਟਾਂ ਤੇ ਹੋ ਗਿਆ ਹਮਲਾ, ਵੋਟਾਂ ਵਿੱਚ ਹਿੰਸਾ ਦੀ ਹੋਈ ਸ਼ੁਰੂਆਤ


ਮਹੇਸ਼ ਲੋਟਾਂ ਤੇ ਹੋ ਗਿਆ ਹਮਲਾ, ਵੋਟਾਂ ਵਿੱਚ ਹਿੰਸਾ  ਦੀ ਹੋਈ ਸ਼ੁਰੂਆਤ 

ਬਰਨਾਲਾ

 ਕਾਂਗਰਸ ਦੇ ਸੀਨੀਅਰ ਆਗੂ, ਬਲਾਕ ਪ੍ਰਧਾਨ ਅਤੇ ਨਗਰ ਕੌਂਸਲ ਬਰਨਾਲਾ ਦੇ ਸਾਬਕਾ ਵਾਈਸ ਪ੍ਰਧਾਨ ਮਹੇਸ਼ ਕੁਮਾਰ ਲੋਟਾ ਤੇ ਹਮਲਾ ਹੋਣ ਦੀ ਖਬਰ ਹੈ। ਇਸ ਦੀ ਪੁਸ਼ਟੀ ਕਾਂਗਰਸ ਦੇ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋ ਅਤੇ ਮਹੇਸ਼ ਕੁਮਾਰ ਲੋਟਾਂ ਨੇ ਕੀਤੀ ਹੈ।ਉਹਨਾਂ ਦੱਸਿਆ ਕਿ ਅਕਾਲਗੜ੍ਹ ਬਸਤੀ ਦੇ ਵਿੱਚ ਉਹਨਾਂ ਦੀ ਇੱਕ ਆਮ ਜਨਤਾ ਦੀ ਰੈਲੀ ਹੋਣੀ ਸੀ। ਇਸ ਤੋਂ ਸੱਤਾਧਾਰੀ ਪਾਰਟੀ ਦੇ ਨੇੜਲੇ ਸਾਥੀ ਕਾਫੀ ਔਖੇ ਸਨ। ਕਿਉਂਕਿ ਉਹਨਾਂ ਨੂੰ ਆਪਣੀ ਹਾਰ ਦਿਖਾਈ ਦੇ ਰਹੀ ਹੈ। ਇਸ ਦੌਰਾਨ ਜਦੋਂ ਉਹਨਾਂ ਦੇ ਆਗੂ ਮਹੇਸ਼ ਲੋਟਾ ਅਤੇ ਇੱਕ ਹੋਰ ਆਗੂ ਪ੍ਰਿੰਸ ਅਕਾਲਗੜ੍ਹ ਬਸਤੀ ਵਿੱਚ ਪਹੁੰਚੇ ਤਾਂ ਦੂਜੀ ਧਿਰ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਦੇ ਲੋਕ ਸ਼ਾਮਿਲ ਸਨ। ਉਹਨਾਂ ਕਿਹਾ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਸੀਂ ਸ਼ਾਂਤੀ ਨਾਲ ਚੋਣ ਲੜਨਾ ਚਾਹੁੰਦੇ ਹਾਂ ਜੇਕਰ ਇਸ ਤਰ੍ਹਾਂ ਸਾਨੂੰ ਭੜਕਾਇਆ ਗਿਆ ਤਾਂ ਸਾਡੇ ਵਰਕਰ ਵੀ ਚੁੱਪ ਨਹੀਂ ਬੈਠਣਗੇ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਸਾਫ ਦਿਖਾਈ ਦੇ ਰਹੀ ਹੈ।