:

–ਨਸ਼ੇ ਦਾ ਕਹਿਰ, ਜਿੰਮੇਦਾਰ ਕੌਣ –ਬੱਸ ਸਟੈਂਡ ਕੋਲ ਖਾਲੀ ਪਲਾਂਟ ਵਿੱਚ ਨਸ਼ੇ ਦਾ ਟੀਕਾ ਲਾਉਂਦੇ ਦੋ ਮੁੰਡਿਆਂ ਦਾ ਵੀਡੀਓ ਵਾਇਰਲ


–ਨਸ਼ੇ ਦਾ ਕਹਿਰ, ਜਿੰਮੇਦਾਰ ਕੌਣ
–ਬੱਸ ਸਟੈਂਡ ਕੋਲ ਖਾਲੀ ਪਲਾਂਟ ਵਿੱਚ ਨਸ਼ੇ ਦਾ ਟੀਕਾ ਲਾਉਂਦੇ ਦੋ ਮੁੰਡਿਆਂ ਦਾ ਵੀਡੀਓ ਵਾਇਰਲ

ਬਰਨਾਲਾ 

ਨਸ਼ੇ ਦਾ ਟੀਕਾ ਲਾਉਂਦਿਆਂ ਦੋ ਮੁੰਡਿਆਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਬਸ ਸਟੈਂਡ ਬਰਨਾਲਾ ਦੇ ਕੋਲ ਦਾ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਦਾ ਵੀਡੀਓ ਵਾਇਰਲ ਹੋਣ ਨਾਲ ਲੋਕਾਂ ਦੇ ਵਿੱਚ ਦੁੱਖ ਅਤੇ ਸਹਿਮ ਦਾ ਮਾਹੌਲ ਹੈ। ਨਸ਼ੇ ਦੇ ਵਧ ਰਹੇ ਰੁਝਾਣ ਦੇ ਚਲਦਿਆਂ ਲੋਕ ਬੇਹੱਦ ਦੁਖੀ ਹਨ। ਦੱਸ ਦਈਏ ਕਿ ਬਸ ਸਟੈਂਡ ਬਰਨਾਲਾ ਦੇ ਸਾਹਮਣੇ ਵਾਲੀ ਗਲੀ ਵਿੱਚ  ਇੱਕ ਖਾਲੀ ਪਲਾਂਟ ਹੈ। ਇਸ ਪਲਾਟ ਦੀਆਂ ਝਾੜੀਆਂ ਵਿੱਚ ਲੁਕ ਕੇ ਦੋ ਨੌਜਵਾਨ ਮੁੰਡੇ ਨਸ਼ੇ ਦਾ ਟੀਕਾ ਲਾ ਰਹੇ ਸਨ। ਇਹਨਾਂ ਦਾ ਵੀਡੀਓ ਪਲਾਂਟ ਦੇ ਕੋਲ ਬਣੀ ਇੱਕ ਬਿਲਡਿੰਗ ਦੀ ਛੱਤ ਉੱਤੇ ਖੜ ਕੇ ਕਿਸੇ ਨੇ ਬਣਾ ਲਿਆ। ਵੀਡੀਓ ਵਿੱਚ ਮੁੰਡਿਆਂ ਦੀ ਪਹਿਚਾਣ ਤਾਂ ਨਹੀਂ ਹੋ ਰਹੀ। ਲੇਕਿਨ ਸਾਫ ਦਿਖ ਰਿਹਾ ਹੈ ਕਿ ਉਹ ਟੀਕੇ ਨਾਲ ਨਸ਼ਾ ਲਾ ਰਹੇ ਹਨ। ਸੂਬੇ ਵਿੱਚ ਨਸ਼ੇ ਦੇ ਖਾਤਮੇ ਦੇ ਦਾਅਵੇ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ। ਪਰ ਜਮੀਨੀ ਹਕੀਕਤ ਸਰਕਾਰ ਦੇ ਦਾਅਵਿਆਂ ਤੋਂ ਕੋਹਾਂ ਦੂਰ ਹੈ।
 ------------
ਵਾਇਰਲ ਵੀਡੀਓ ਦਾ ਲਿੰਕ 
------------

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਕਸਰ ਹੀ ਇੱਥੇ ਨਸ਼ੇੜੀ ਘੁੰਮਦੇ ਰਹਿੰਦੇ ਹਨ। ਉਹ ਉਹਨਾਂ ਨੂੰ ਕੁਝ ਕਹਿਣ ਤੋਂ ਵੀ ਡਰਦੇ ਹਨ ਕਿ ਨਸ਼ੇ ਕਾਰਨ ਕਿਤੇ ਉਹ ਉਹਨਾਂ ਦਾ ਕੋਈ ਨੁਕਸਾਨ ਹੀ ਨਾ ਕਰ ਦੇਣ।