ਪੰਜਾਬ ਦੀ ਧੀ ਹੋਈ ਕੈਨੇਡੀਅਨ ਪੁਲਿਸ 'ਚ ਭਰਤੀ
- Admin Default
- 19 Nov, 2024 12:55
ਪੰਜਾਬ ਦੀ ਧੀ ਹੋਈ ਕੈਨੇਡੀਅਨ ਪੁਲਿਸ 'ਚ ਭਰਤੀ
ਜਗਰਾਉ,
- ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੀ ਧੀ ਕੈਨੇਡੀਅਨ ਪੁਲਿਸ 'ਚ ਭਰਤੀ ਹੋਈ ਹੈ। ਜਿਕਰਯੋਗ ਹੈ ਕਿ ਕੈਨੇਡਾ ਦੇ ਸ਼ਹਿਰ ਵੈਨਕੋਵਰ 'ਚ ਰਹਿਣ ਵਾਲੀ ਪਰਦੀਪ ਕੌਰ ਧਾਲੀਵਾਲ ਸਪੁੱਤਰੀ ਰੋਮੀ ਧਾਲੀਵਾਲ ਕੈਨੇਡਾ ਦੀ ਹੀ ਜੰਮਪਲ ਹੈ। ਇਸ ਮੌਕੇ ਪਰਦੀਪ ਕੌਰ ਧਾਲੀਵਾਲ ਦੇ ਚਾਚਾ ਪ੍ਰਸਿੱਧ ਕਮੇਡੀਅਨ ਭਾਨਾ ਭਗੌੜਾ ਨੇ ਦੱਸਿਆ ਕਿ ਸਾਡੀ ਬੇਟੀ ਪਰਦੀਪ ਕੌਰ ਨੇ ਸਖਤ ਮਿਹਨਤ ਤੇ ਲਗਨ ਸਦਕਾ ਇਹ ਮੁਕਾਮ ਹਾਸਿਲ ਕੀਤਾ ਹੈ। ਉਨਾਂ ਕਿਹਾ ਕਿ ਜਿੱਥੇ ਪਰਦੀਪ ਦੇ ਇਸ ਪ੍ਰਾਪਤੀ ਨਾਲ ਪੂਰੇ ਪਰਿਵਾਰ ਨੂੰ ਮਾਣ ਹਾਸਿਲ ਹੋਇਆ ਹੈ, ਉਥੇ ਪੂਰਾ ਨਿਹਾਲ ਸਿੰਘ ਵਾਲਾ ਇਲਾਕੇ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਐਸ.ਡੀ.ਐਮ ਬਲਜਿੰਦਰ ਸਿੰਘ ਢਿੱਲੋਂ, ਸੰਜੀਵ ਵਰਮਾ ਜਗਰਾਉ (ਬੀ.ਐਸ.ਗਲੋਬਲ), ਗਾਇਕ ਵੀਤ ਬਲਜੀਤ, ਅੰਗਰੇਜ਼ ਅਲੀ, ਜਸਵੰਤ ਦੀਵਾਨਾ, ਫਿਲਮ ਕਹਾਣੀਕਾਰ ਅਜੀਤ ਸਿੰਘ ਅਖਾੜਾ, ਪ੍ਰਧਾਨ ਜਗਦੀਪ ਸਿੰਘ ਗਟਰਾ ਆਦਿ ਸਮੇਤ ਵੱਖ ਵੱਖ ਸ਼ਖਸੀਅਤਾਂ ਵੱਲੋਂ ਪਰਦੀਪ ਕੌਰ ਧਾਲੀਵਾਲ ਦੀ ਇਸ ਪ੍ਰਾਪਤੀ ਲਈ ਸਮੂਹ ਧਾਲੀਵਾਲ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਹੋਰਨਾਂ ਨੌਜਵਾਨ ਬੱਚੇ ਬੱਚੀਆਂ ਨੂੰ ਸੇਧ ਲੈਣ ਦੀ ਅਪੀਲ ਕੀਤੀ।
Source babushahi







