ਬੇਕਾਬੂ ਕਾਰ ਨੇ ਇੱਕ ਮੋਟਰਸਾਈਕਲ ਸਵਾਰ ਅਤੇ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਮਾਰੀ ਟੱਕਰ: ਮਜ਼ਦੂਰ ਦੀ ਕੱਟੀ ਗਈ ਜੀਭ
- Admin Default
- 19 Nov, 2024 13:07
ਬੇਕਾਬੂ ਕਾਰ ਨੇ ਇੱਕ ਮੋਟਰਸਾਈਕਲ ਸਵਾਰ ਅਤੇ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਮਾਰੀ ਟੱਕਰ: ਮਜ਼ਦੂਰ ਦੀ ਕੱਟੀ ਗਈ ਜੀਭ
ਸਮਰਾਲਾ
ਖੰਨਾ ਸਮਰਾਲਾ ਰੋਡ ਦੇ ਉੱਪਰ ਖੰਨਾ ਸਾਈਡ ਤੋਂ ਆ ਰਹੀ ਇੱਕ ਬੇਕਾਬੂ ਕਾਰ ਨੇ ਪਿੰਡ ਬਰਧਾਲਾ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਅਤੇ ਇੱਕ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰ ਨੂੰ ਮਾਰੀ ਜ਼ੋਰਦਾਰ ਟੱਕਰ ਦੋਨਾਂ ਜਖਮੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਕਾਰ ਚਾਲਕ ਆਪਣੀ ਕਾਰ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਮੋਟਰਸਾਈਕਲ ਸਵਾਰ ਜ਼ਖਮੀ ਅਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਸਮਰਾਲੇ ਤੋਂ ਆਪਣੇ ਪਿੰਡ ਕਲਾਲ ਮਾਜਰੇ ਜਾ ਰਿਹਾ ਸੀ ਜਦੋਂ ਉਹ ਪਿੰਡ ਬਰਧਾਲਾ ਦੇ ਕੋਲ ਪਹੁੰਚਿਆ ਤਾਂ ਖੰਨਾ ਸਾਈਡ ਤੋਂ ਇੱਕ ਬਰੀਜਾ ਕਾਰ ਓਵਰਟੇਕ ਕਰਦੀ ਹੋਈ ਬੇਕਾਬੂ ਹੋ ਗਈ ਜੋ ਕਿ ਸਿੱਧੀ ਉਸ ਵਿੱਚ ਵੱਜੀ ਅਤੇ ਮੇਰੇ ਵਿੱਚ ਵੱਜਣ ਤੋਂ ਬਾਅਦ ਉਸਨੇ ਜਾਂਦੇ ਇੱਕ ਪ੍ਰਵਾਸੀ ਮਜ਼ਦੂਰ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਵਿੱਚ ਅਸੀਂ ਦੋਨੇ ਜ਼ਖਮੀ ਹੋ ਗਏ ਅਤੇ ਸਾਨੂੰ ਜਖਮੀਆਂ ਨੂੰ 108 ਐਬੂਲੈਂਸ ਦੇ ਰਾਹੀਂ ਸਮਰਾਲਾ ਦੇ ਹਸਪਤਾਲ ਵਿੱਚ ਲਿਆਂਦਾ ਗਿਆ।
ਡਾਕਟਰ ਹਰਪ੍ਰੀਤ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰ ਦੇ ਮੂੰਹ ਤੇ ਸੱਟਾਂ ਲੱਗੀਆਂ ਜਿਸ ਵਿੱਚ ਉਸਦੇ ਬੁੱਲ ਕੱਟ ਗਏ ਅਤੇ ਉਸਦੀ ਜੀਭ ਵੀ ਕੱਟੀ ਗਈ, ਜਿਸ ਦਾ ਡਾਕਟਰਾਂ ਦੁਆਰਾ ਇਲਾਜ ਚੱਲ ਰਿਹਾ ਹੈ ਉੱਥੇ ਹੀ ਦੂਸਰੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਗੁੱਟ ਤੇ ਸੱਟ ਲੱਗੀ ਜਿਸ ਦਾ ਵੀ ਇਲਾਜ ਚੱਲ ਰਿਹਾ ਹੈ।
Source babushahi







