ਡੇਰਾ ਬਾਬਾ ਨਾਨਕ: AAP ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ, SSP ਨੇ ਕਿਹਾ- ਹੁਣ ਸਭ ਕੁੱਝ ਠੀਕ-ਠਾਕ ਐ
- Admin Default
- 20 Nov, 2024 08:30
ਡੇਰਾ ਬਾਬਾ ਨਾਨਕ: AAP ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ, SSP ਨੇ ਕਿਹਾ- ਹੁਣ ਸਭ ਕੁੱਝ ਠੀਕ-ਠਾਕ ਐ
ਗੁਰਦਾਸਪੁਰ
ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਡੇਰਾ ਪਠਾਨਾਂ ਵਿਖੇ ਆਪ ਤੇ ਕਾਂਗਰਸ ਵਰਕਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਐਸਐਸਪੀ ਬਟਾਲਾ ਨੇ ਡੇਰਾ ਪਠਾਨਾਂ ਪਹੁੰਚ ਕੇ ਮੌਜੂਦਾ ਹਾਲਾਤਾਂ ਦਾ ਜਾਇਜ਼ਾ ਲਿਆ। ਪਿੰਡ ਡੇਰਾ ਪਠਾਨਾਂ ਤੋਂ ਬਾਅਦ ਐਸਐਸਪੀ ਸੋਹੇਲ ਕਾਸਿਮ ਮੀਰ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਵੀ ਕੀਤਾ ਗਿਆ।
ਡੇਰਾ ਬਾਬਾ ਨਾਨਕ ਦੇ ਬੂਥ ਨੰਬਰ 56 ਤੇ ਗੱਲਬਾਤ ਕਰਦਿਆਂ ਐਸਐਸਪੀ ਨੇ ਕਿਹਾ ਕਿ ਪੁਲਿਸ ਦੀ ਹਰ ਇਲਾਕੇ ਤੇ ਨਜ਼ਰ ਹੈ ਅਤੇ ਜਿੱਥੋਂ ਵੀ ਛੋਟੀ ਜਿਹੀ ਇਨਪੁੱਟ ਵੀ ਆਉਂਦੀ ਹੈ ਉੱਥੇ ਹੀ ਤੁਰੰਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਜਾ ਰਹੇ ਹਨ। ਉਹਨਾਂ ਕਿਹਾ ਕਿ ਚੌਣਾ ਪੂਰੇ ਅਮਨ ਅਮਾਨ ਨਾਲ ਨੇਪਰੇ ਚੜਨਗੀਆਂ ਅਤੇ ਕਿਸੇ ਨੂੰ ਵੀ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਏਗਾ।
Source babushahi







