62 ਸਾਲਾ ਸਾਬਕਾ MLA ਨੇ ਆਪਣੀ ਉਮਰ ਦੀ ਅੱਧੀ ਤੋਂ ਘਟ ਉਮਰ ਦੀ ਕੁੜੀ ਨਾ ਕਰਾ ਲਿਆ ਵਿਆਹ
- Admin Default
- 21 Nov, 2024 05:11
62 ਸਾਲਾ ਸਾਬਕਾ MLA ਨੇ ਆਪਣੀ ਉਮਰ ਦੀ ਅੱਧੀ ਤੋਂ ਘਟ ਉਮਰ ਦੀ ਕੁੜੀ ਨਾ ਕਰਾ ਲਿਆ ਵਿਆਹ
ਬਿਹਾਰ
ਜੇਕਰ ਕੋਈ ਆਮ ਇਨਸਾਨ ਅਜਿਹੀ ਹਰਕਤ ਕਰੇ ਤਾਂ ਵੀ ਸਾਨੂੰ ਹੈਰਾਨੀ ਹੁੰਦੀ ਹੈ। ਪਰ ਇਸੇ ਤਰ੍ਹਾਂ ਕੋਈ ਵੱਡੇ ਕੱਦ ਦਾ ਵਿਅਕਤੀ ਕਰੇ ਤਾ ਹੈਰਾਨੀ ਜਿਆਦਾ ਹੋਣਾ ਸੁਭਾਵਕ ਹੈ। ਭਾਰਤ ਵਿਚ ਸਿਆਸਤਦਾਨ ਜੇਕਰ ਕੁੱਝ ਵੱਡਾ ਜਾਂ ਗ਼ੈਰ ਸਮਾਜੀ ਕੰਮ ਕਰਦੇ ਹਨ ਤਾਂ ਹਰ ਕੋਈ ਆਪਣੀਆਂ ਉਂਗਲਾਂ ਨੂੰ ਦੰਦਾਂ ਹੇਠ ਦੇ ਲੈਂਦਾ ਹੈ। ਦਰਅਸਲ ਸਾਬਕਾ ਵਿਧਾਇਕ ਰਾਮ ਬਾਲਕ ਸਿੰਘ ਇਸ ਸਮੇਂ ਸੁਰਖੀਆਂ ਵਿੱਚ ਹਨ। ਸਮਸਤੀਪੁਰ ਜ਼ਿਲ੍ਹੇ ਦੀ ਵਿਭੂਤੀਪੁਰ ਸੀਟ ਤੋਂ ਵਿਧਾਇਕ ਰਹੇ ਰਾਮਬਾਲਕ ਸਿੰਘ ਨੇ 62 ਸਾਲ ਦੀ ਉਮਰ ਵਿੱਚ ਆਪਣੀ ਅੱਧੀ ਉਮਰ ਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ ਹੈ।
ਉਹ 3 ਸਾਲ ਪਹਿਲਾਂ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਇਕੱਲਾ ਜੀਵਨ ਬਤੀਤ ਕਰ ਰਹੇ ਸਨ। ਹਾਲਾਂਕਿ ਅਗਲੇ ਸਾਲ ਬਿਹਾਰ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਦੇ ਵਿਆਹ ਨੇ ਸਿਆਸੀ ਹਲਕਿਆਂ ‘ਚ ਹਲਚਲ ਵੀ ਮਚਾ ਦਿੱਤੀ ਹੈ। ਜ਼ਿਆਦਾਤਰ ਲੋਕ ਇਸ ਵਿਆਹ ਨੂੰ ਆਪਣੀ ਵਿਆਹੁਤਾ ਜ਼ਿੰਦਗੀ ਨਾਲੋਂ ਸਿਆਸੀ ਜ਼ਿੰਦਗੀ ਨਾਲ ਜ਼ਿਆਦਾ ਜੁੜੇ ਹੋਏ ਦੇਖ ਰਹੇ ਹਨ।
Source babushahi







