ਪੋਲਿੰਗ ਡਿਊਟੀ ਦੇਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਮਿਲੀ ਛੁੱਟੀ
- Admin Default
- 21 Nov, 2024 09:32
ਪੋਲਿੰਗ ਡਿਊਟੀ ਦੇਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਮਿਲੀ ਛੁੱਟੀ
ਗੁਰਦਾਸਪੁਰ
ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਗੁਰਦਾਸਪੁਰ, ਸ੍ਰੀ ਉਮਾ ਸ਼ੰਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੀ ਉਪ ਚੋਣ 2024 ਦੇ ਸਬੰਧ ਵਿੱਚ 20 ਨਵੰਬਰ ਨੂੰ ਕਰਵਾਈ ਗਈ ਪੋਲਿੰਗ ਦੌਰਾਨ ਜਿਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀ ਡਿਊਟੀ ਬਤੌਰ ਪ੍ਰੀਜਾਈਡਿੰਗ ਅਫਸਰ, ਸਹਾਇਕ ਪ੍ਰੀਜਾਈਡਿੰਗ ਅਫ਼ਸਰ, ਪੋਲਿੰਗ ਅਫ਼ਸਰ, ਮਾਈਕਰੋ ਅਬਜਰਵਰ ਆਦਿ ਵਜੋਂ ਨਿਭਾਈ ਗਈ ਹੈ, ਉਨ੍ਹਾ ਅਧਿਕਾਰੀਆ/ਕਰਮਚਾਰੀਆ ਨੂੰ 21 ਨਵੰਬਰ 2024 (ਵੀਰਵਾਰ) ਨੂੰ ਉਨ੍ਹਾ ਵੱਲੋਂ ਨਿਭਾਈ ਗਈ ਚੋਣ ਡਿਊਟੀ ਦੇ ਇਵਜ ਵਜੋਂ ਛੁੱਟੀ ਐਲਾਨੀ ਜਾਂਦੀ ਹੈ।
Source babushahi







