:

ਅੰਮ੍ਰਿਤਸਰ ਦੀ ਹਿੰਦੁਸਤਾਨ ਬਸਤੀ 'ਚ ਦੇਰ ਰਾਤ ਕਤਲ


ਅੰਮ੍ਰਿਤਸਰ ਦੀ ਹਿੰਦੁਸਤਾਨ ਬਸਤੀ 'ਚ ਦੇਰ ਰਾਤ ਕਤਲ 

ਅੰਮ੍ਰਿਤਸਰ 

ਅੰਮ੍ਰਿਤਸਰ ਵਿੱਚ ਇੱਕ ਵਾਰ ਫਿਰ ਤੋਂ ਕਰਾਈਮ ਦੀਆਂ ਵਾਰਦਾਤਾਂ ਵਧਣੀਆਂ ਸ਼ੁਰੂ ਹੋ ਗਈਆਂ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੇ ਹਿੰਦੁਸਤਾਨ ਬਸਤੀ ਦਾ ਹੈ ਜਿੱਥੇ ਕਿ ਦੇਰ ਰਾਤ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਖੂਬ ਹੰਗਾਮਾ ਵੀ ਕੀਤਾ। ਇਸ ਦੌਰਾਨ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਵੀ ਕਲਮਬੰਦ ਕੀਤੇ।  ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਜਸਪਾਲ ਸਿੰਘ ਨੇ ਦੱਸਿਆ ਕਿ ਪ੍ਰੇਮ ਨਗਰ ਦੇ ਰਹਿਣ ਵਾਲੇ ਗੌਰਵ ਨਾਮਕ ਨੌਜਵਾਨ ਦਾ ਹਿੰਦੁਸਤਾਨ ਬਸਤੀ ਦੇ ਬਾਹਰ ਕਤਲ ਕੀਤਾ ਗਿਆ ਹੈ ਫਿਲਹਾਲ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬਰੀਕੀ ਨਾਲ ਜਾਂਚ ਕੀਤੇ ਜਾਵੇਗੀ ਤੇ ਜਲਦ ਹੀ ਆਰੋਪੀਆਂ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਜਾਵੇਗਾ। 


Source babushahi