:

Chandigarh Breaking: 33 ਸੈਕਟਰ ਬੇਸਮੈਂਟ ਮਾਮਲੇ 'ਚ ਠੇਕੇਦਾਰ ਸੰਦੀਪ ਖੁੱਲਰ ਭਗੌੜਾ, FIR ਦਰਜ


Chandigarh Breaking: 33 ਸੈਕਟਰ ਬੇਸਮੈਂਟ ਮਾਮਲੇ 'ਚ ਠੇਕੇਦਾਰ ਸੰਦੀਪ ਖੁੱਲਰ ਭਗੌੜਾ, FIR ਦਰਜ

ਚੰਡੀਗੜ੍ਹ

ਸੈਕਟਰ-33ਏ ਸਥਿਤ ਮਕਾਨ ਨੰਬਰ 332 ਨੇੜੇ ਦੋ ਕਨਾਲ ਦੇ ਪਲਾਟ ’ਤੇ ਬੇਸਮੈਂਟ ਦੀ ਖੁਦਾਈ ਦੌਰਾਨ ਵੱਡਾ ਹਾਦਸਾ ਟਲ ਗਿਆ ਪਰ ਨਾਲ ਲੱਗਦੇ ਮਕਾਨ ਦਾ ਕਾਫੀ ਨੁਕਸਾਨ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਠੇਕੇਦਾਰ ਖ਼ਿਲਾਫ਼ ਧਾਰਾ 290, 125, 324(3), 324(5), 3(5) ਤਹਿਤ ਕੇਸ ਦਰਜ ਕਰ ਲਿਆ ਹੈ। 

ਜਾਣਕਾਰੀ ਮੁਤਾਬਿਕ, ਨਾਜਾਇਜ਼ ਖੁਦਾਈ ਕਾਰਨ ਵਾਪਰੇ ਹਾਦਸੇ ਨੇ ਪ੍ਰਸ਼ਾਸਨ ਤੇ ਠੇਕੇਦਾਰਾਂ ਦੀ ਲਾਪ੍ਰਵਾਹੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ। ਮਕਾਨ ਨੰਬਰ 332 ਨੇੜੇ ਚਾਰ ਮਹੀਨਿਆਂ ਤੋਂ ਚੱਲ ਰਹੀ ਨਾਜਾਇਜ਼ ਖੁਦਾਈ ਦੌਰਾਨ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕਾਰਨ ਤਿੰਨ ਦਰੱਖਤ ਡਿੱਗ ਗਏ।

ਇਹ ਘਟਨਾ ਮੰਗਲਵਾਰ ਰਾਤ 10 ਵਜੇ ਵਾਪਰੀ, ਜਿਸ ਕਾਰਨ ਸਥਾਨਕ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਘਟਨਾ ਕਿਸੇ ਵੱਡੇ ਹਾਦਸੇ ਦਾ ਸੰਕੇਤ ਦਿੰਦੀ ਹੈ।


Source babushahi