:

ਸੁਲਤਾਨਪੁਰ ਲੋਧੀ: ਭਾਜਪਾ ਦੇ ਯੂਥ ਪ੍ਰਧਾਨ ਦਾ ਕ਼ਤਲ


ਸੁਲਤਾਨਪੁਰ ਲੋਧੀ: ਭਾਜਪਾ ਦੇ ਯੂਥ ਪ੍ਰਧਾਨ ਦਾ ਕ਼ਤਲ  

ਸੁਲਤਾਨਪੁਰ ਲੋਧੀ

ਬੀਤੀ ਰਾਤ ਸੁਲਤਾਨਪੁਰ ਲੋਧੀ ਵਿਖੇ ਆਪਸੀ ਰੰਜਿਸ਼ ਦੇ ਚੱਲਦਿਆਂ ਕੁੱਝ ਨੌਜਵਾਨਾਂ ਵੱਲੋਂ ਕੀਤੇ ਹਮਲੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਯੂਥ ਪ੍ਰਧਾਨ ਹਨੀ ਸਭਰਵਾਲ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਹਮਲੇ ਦੌਰਾਨ ਦੋ ਨੌਜਵਾਨ ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖਲ ਕਰਵਾਇਆ ਗਿਆ।ਇਸ ਘਟਨਾ ਤੋਂ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਵੱਲੋਂ ਘਟਨਾ ਤੋਂ ਤਰੁੰਤ ਬਾਅਦ ਹਮਲਾਵਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Source babushahi